ਪੰਨਾ:ਪਾਰਸ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਜਾਇਗੀ ? ਕਿਉਂ ਮੁੰਡਿਆ, ਪਾਣੀ ਦੀ ਲੋੜ ਨਹੀਂ ? ਦਵਾ ਦੇ ਪਿਛੋਂ ਕੁਝ ਮੂੰਹ ਵਿਚ ਪੌਣ ਨੂੰ ਨਹੀਂ ਚਾਹੀਦਾ ? ਇਹੋ ਜਹੀ ਵਿਚਾਰ ਪੂਰੀ ਕਰਨ ਦਾ ਕੀ ਲਾਭ ? ਖਲੋ ਜਾ ਮੈਂ ਤੇਰੀ ਖਬਰ ਲੈਂਦੀ ਹਾਂ।

ਦਵਾ ਦੀ ਸ਼ੀਸ਼ੀ ਨੂੰ ਫੜ ਕੇ ਹਰਿਚਰਨ ਨੂੰ ਭਰੋਸਾ ਹੋ ਗਿਆ ਸੀ ਕਿ · ਸ਼ਾਇਦ ਅੱਜ ਦੀ ਮੁਸੀਬਤ ਕੱਟੀ ਜਾਇਗੀ, ਪਰ ਇਸ ਮੂੰਹ ਵਿਚ ਪੌਣ ਦੇ ਸਵਾਲ ਨੂੰ ਸੁਣ ਕੇ ਉਹ ਡਰ ਗਿਆ ਉਹਨੇ ਲਾਚਾਰੀ ਨਾਲ ਇਧਰ ਉਧ: ਵੇਖ ਕੇ ਰੋਣ ਵਾਲੀ ਆਵਾਜ ਨਾਲ ਆਖਿਆ, 'ਚਾਚੀ ਜੀ ਇਥ ਕੁਝ ਵੀ ਤਾਂ ਨਹੀਂ ਦਿਸਦਾ ??

ਬਿਨਾ ਲਿਆਉਣ ਤੋਂ ਕੁਝ ਆਪੇ ਉਡ ਕੇ ਆ ਜਾਇਗਾ ?

ਸਿਧੇਸ਼ਵਰੀ ਨੇ ਗੁੱਸੇ ਵਿੱਚ ਆਕੇ ਆਖਿਆ, ਇਹ ਭਲਾ ਕਿਥੋਂ ਲਿਆਵੇਗਾ ? ਇਹ ਆਦਮੀਆਂ ਦੇ ਕੰਮ ਥੋੜੇ ਹਨ, ਤੇਰੀ ਤਾਂ ਜਿੰਨੀ ਚੌਧਰ ਹੈ, ਸਭ ਬੱਚਿਆਂ ਦੇ ਸਿਰ ਤੋਂ ਹੈ। ਨੀਲੀ ਨੂੰ ਕਿਉਂ ਨਹੀਂ ਕਹਿ ਗਈ ? ਉਹ ਵਿਚਕਾਰਲੀ ਲੜਕੀ ਤੇਰੇ ਚਲੇ ਜਾਣ ਪਿਛੋਂ ਮੇਰੇ ਕਮਰੇ ਵਲ ਤੱਕੀ ਵੀ ਨਹੀਂ। ਇਕ ਵੇਰੀ ਵੀ ਨਹੀਂ ਵੇਖਿਆਂ ਕਿ ਮਾਂ ਮਰ ਗਈ ਹੈ ਜਾਂ ਜੀਉਂਦੀ ਹੈ।

ਉਹ ਕਿਤੇ ਏਥੇ ਥੋੜੀ ਸੀ, ਮਾਂ ਉਹ ਤਾਂ ਮੇਰੇ ਨਾਲ 'ਪਟਲ ਡਾਂਗ ਗਈ ਸੀ।

ਕਿਉਂ ਗਈ ਸੀ ? ਕਿਸ ਖਿਆਲ ਨਾਲ ? ਤੇ ਉਹਨੂੰ ਨਾਲ ਲੈ ਗਈਸੈਂ'? ਦੇ ਦਿਹ ਹਰਿਚਰਨ ਤੂੰ ਦਵਾ, ਉਸੇ ਤਰ੍ਹਾਂ