ਪੰਨਾ:ਪਾਰਸ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਦੇ ਦੇਹ-ਮੈਂ ਇਸੇ ਤਰਾਂ ਪੀ ਲਉਂਗੇ ! ਇਹ ਆਖਕੇ ਸਿਧੇਸ਼ਵਰੀ ਨੇ ਗੈਰ ਹਾਜ਼ਰ ਲੜਕੀ ਸਿਰ ਸਾਰਾ ਕਸੂਰ ਪਾਕੇ ਦਵਾ ਵਾਸਤੇ ਹੱਬ ਅਗਾਂਹ ਕਰ ਦਿਤੇ।

ਜ਼ਰਾ ਠਹਿਰ ਹਰੀ, ਮੈਂ ਲਿਆਉਂਦੀ ਹਾਂ,ਆਖ ਕੇ ਸੈਲਜਾ ਕਮਰਿਉ ਬਾਹਰ ਚਲੀ ਗਈ।

੨.

ਹਰੀਸ ਦੀ ਇਸਤਰੀ ਨੇਨਤਾਰਾ ਨੇ ਦੇਸ਼ ਵਿਚ ਰਹਿਕੇ ਖੂਬ ਸਾਹਿਬਪੁਣਾ ਸਿਖ ਲਿਆ ਸੀ, ਆਪਣੇ ਬਚਿਆਂ ਨੂੰ ਉਹ ਵਲੈਤੀ ਪੁਸ਼ਾਕ ਤੋਂ ਬਿਨਾਂ ਬਾਹਰ ਨਹੀਂ ਸੀ ਨਿਕਲਣ ਦੇਂਦੀ। ਅਜੇ ਸਿਧੇਸ਼ਵਰੀ ਪੂਜਾ ਪਾਠ ਵਿਚ ਬੈਠੀ ਹੋਈ ਸੀ, ਲੜਕੀ ਨੀਲਮਬਰੀ ਚਵਾਵਾਂ ਦਾ ਸਮਾਨ ਲੈ ਕੇ ਸਾਹਮਣੇ ਬੈਠੀ ਹੋਈ ਸੀ ਏਨੇ ਚਿਰ ਨੂੰ 'ਨੈਨਤਾਰਾ' ਨੇ ਕਮਰੇ ਵਿਚ ਆਕੇ ਆਖਿਆ ਬੀਬੀ ਜੀ ਦਰਜ਼ੀ 'ਅਤੁਲ' ਦਾ ਕੋਟ ਬਣਾਕੇ ਲਿਆਇਆ ਹੈ। ਉਸਨੂੰ ਵੀਹ ਰੁਪੈ ਦੇਣੇ ਹਨ।

ਸਿਧੇਸ਼ਵਰੀ ਪਾਠ ਭੁਲਾਕੇ ਬੋਲ ਉਨੀ,ਇਕ ਕਪੜੇ ਦੇ ਦਸ ਵੀਹ ਰੁਪੈ ?

'ਨੈਨਤਾਰਾ' ਨੇ ਹੱਸ ਕੇ ਆਖਿਆ, "ਇਹ ਜ਼ਿਆਦਾ ਨੇ ਬੀਬੀ ਜੀ ? ਮੇਰੇ ਅਤੁਲ ਤਾਂ ਇਕ ਸੂਟ ਤੇ ਸੇਠ ੨ ਸੱਤਰ ੨ ਰੁਪੈ ਲੱਗ ਗਏ ਨੇ।"

'ਸੂਟ' ਸ਼ਬਦ ਸਿਧੇਸ਼ਰੀ ਦੀ ਸਮਝ ਵਿਚ ਨ ਆਇਆ। ਉਹ ਵੇਖਦੀ ਰਹਿ ਗਈ। ਨੈਨਤਾਰਾ ਨੇ