ਪੰਨਾ:ਪਾਰਸ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝਾ ਕੇ ਆਖਿਆ, ਕੋਟ, ਪੈਂਟ, ਨਿਕਟਾਈ, ਇਹਨਾਂ ਸਾਰਿਆਂ ਨੂੰ ਅਸੀਂ ਸੂਟ ਹੀ ਆਖਦੇ ਹਾਂ।

ਸਧੇਸ਼ਵਰੀ ਨੇ ਸਹਿਜ ਸੁਭਾ ਹੀ ਲੜਕੀਨੂੰ ਆਖਿਆ ‘ਜਾਹ ਆਪਣੀ ਚਾਚੀ ਨੂੰ ਸਦ ਲਿਆ, ਆਕੇ ਰੁਪੈ ਕੱਢ ਕੇ ਦੇ ਜਾਏ।'

ਨੈਨ ਤਾਰਾ ਨੇ ਆਖਿਆ, ਚਾਬੀ ਮੈਨੂੰ ਹੀ ਦੇ ਦਿਉ ਖਾਂ, ਮੈਂ ਆਪੇ ਹੀ ਕੱਢ ਕੇ ਲੈ ਜਾਂਦੀ ਹਾਂ।

ਨੀਲਾ ਉਠ ਕੇ ਖਲੋ ਗਈ ਤੇ ਕਹਿਣ ਲਗੀ, ਮਾਂ ਕੋਲ ਕੁੰਜੀ ਕਿਥੋਂ ਆਈ। ਲੋਹੇ ਦੇ ਸੰਦੂਕ ਦੀ ਚਾਬੀ ਤਾਂ ਹਮੇਸ਼ਾਂ ਚਾਚੀ ਜੀ ਦੇ ਕੋਲ ਹੀ ਹੁੰਦੀ ਹੈ, ਇਹ ਆਖ ਕੇ ਉਹ ਚਲੀ ਗਈ।

ਇਹ ਸੁਣਕੇ ਨੈਨਤਾਰਾ ਦਾ ਮੂੰਹ ਲਾਲ ਹੋ ਗਿਆ, ਬੋਲੀ, ਛੋਟੀ ਨੂੰਹ ਐਨੇ ਚਿਰਾਂ ਤੋਂ ਏਥੇ ਨਹੀਂ ਸੀ, ਇਸ ਕਰ ਕੇ ਮੈਂ ਸਮਝਿਆ ਸੀ ਕਿ ਸੰਦੂਕ ਦੀ ਚਾਬੀ ਤੇਰੇ ਕੋਲ ਹੋਵੇਗੀ।

ਸਿਧੇਸ਼ਵਰੀ ਮਾਲਾ ਫੇਰਨ ਲੱਗ ਪਈ ਸੀ ਇਸ ਕਰ ਕੇ ਕੋਈ ਜੁਵਾਬ ਨ ਦੇ ਸਕੀ।

ਦਸ ਕੁ ਮਿੰਟਾਂ ਪਿਛੋਂ ਜਦ ਸ਼ੈਲਜਾ ਰੁਪੈ ਦੇਣ ਲਈ ਕਮਰੇ ਵਿਚ ਆਈ ਤਾਂ ਵੇਖਿਆ ਕਿ ਅਤੁਲ ਦੇ ਕੋਟ ਬਾਰੇ ਓਥੇ ਚੰਗੀ ਤਰਾਂ ਗਲ ਬਾਤ ਹੋ ਰਹੀ ਹੈ। ਅਤੁਲ ਕੋਟ ਪਾਕੇ ਓਹਦਾ ਵਾਧਾ ਘਾਟਾ, ਦੱਸ ਰਹੇ ਹਨ, ਉਸਦੀ ਮਾਂ ਤੇ ਹਰਿਚਰਨ ਲਲਚਾਈਆਂ ਹੋਈਆਂ ਅੱਖਾਂ ਨਾਲ ਵੇਖਦਿਆਂ ਹੋਇਆਂ ਫੈਸ਼ਨ ਦੀ ਬਾਬਤ ਸਮਝ ਰਹੇ ਹਨ, ਅਤੁਲ ਨੇ