ਪੰਨਾ:ਪਾਰਸ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪)


ਦਿਲ ਵਿਚ ਇੱਜ਼ਤ ਹੈ, ਉਮਰ ਕੋਈ ਸੱਠਾਂ ਦੇ ਅੰਦਰ ਬਾਹਰ ਹੋਵੇਗੀ। ਜੇ ਕੋਈ ਚੰਗਾ ਧਰਮ ਵਾਲਾ ਜਾਂ ਨੇਕੀ ਵਾਲਾ ਆਦਮੀ ਵੇਖਦੇ ਤਾਂ ਪਿੰਡ ਵਾਲੇ ਉਹਨੂੰ ਠਠੇ ਨਾਲ ਆਖਦੇ ਤੂੰ ਤਾਂ ਦੂਜਾ ਗੁਰਚਰਨ ਏਂ।

ਗੁਰਚਰਨ ਦੀ ਇਸਤਰੀ ਨਹੀਂ ਸੀ, ਇਕੇ ਲੜਕਾ ਬਿਮਲ ਹੀ ਸੀ। ਦੁਨੀਆਂ ਵਿਚ ਗੰਢਿਆਂ ਵਿਚੋਂ ਗੰਢੇਲਾ ਨਿਕਲਦੀਆਂ ਹੀ ਰਹਿੰਦੀਆਂ ਸਨ। ਇਸੇ ਕਰਕੇ ਐਹੋ ਜਹੇ ਧਰਮਾਤਮਾ ਤੇ ਸਰਬ ਗੁਣਾ ਭਰਪੂਰ ਲਾਇਕ ਪੁਤਰ ਦੇ ਘਰ ਬਿਮਲ ਵਰਗਾ ਪੰਜੇ ਐਬ ਸ਼ਰਈ ਬੱਚਾ ਪੈਦਾ ਹੋ ਪਿਆ ਸੀ।

ਪੁੱਤਰ ਨਾਲ ਗੁਰਚਰਨ ਦਾ ਕੋਈ ਜ਼ਿਆਦਾ ਮੋਹ ਨਹੀਂ ਸੀ, ਉਸਦਾ ਸਾਰਾ ਮੋਹ ਆਪਣੇ ਭਤੀਜੇ ਪਾਰਸ ਨਾਲ ਪੈ ਗਿਆ ਸੀ। ਹਰਿਚਰਨ ਦਾ ਵੱਡਾ ਮੁੰਡਾ ਪਾਰਸ ਹੀ ਉਹਦਾ ਸਕਾ ਪੁਤਰ ਸੀ, ਪਾਰਸ ਐਮ. ਏ. ਪਾਸ ਕਰਕੇ ਕਨੂੰਨ ਪੜ੍ਹ ਰਿਹਾ ਹੈ। ਇਸ ਨੂੰ ੳ. ਅ. ਤੋਂ ਲਗਕੇ ਅਜ ਤੱਕ ਸਭ ਕੁਝ ਇਹੋ ਪੜ੍ਹਾਂਦੇ ਆਏ ਹਨ। ਉਹਨਾਂ ਦੀ ਇਹ ਥੁੜ ਕਿ ਬਿਮਲ ਨੇ ਕੁਝ ਨਹੀਂ ਸਿਖਿਆ, ਪਾਰਸ ਨੇ ਸਭ ਕੁਝ ਸਿਖ ਕੇ ਪੂਰੀ ਕਰ ਦਿਤੀ ਹੈ।

ਛੋਟਾ ਭਰਾ ਹਰਚਰਨ ਏਨਾਂ ਚਿਰ ਪ੍ਰਦੇਸ਼ ਵਿਚ ਇਕ ਮਾਮੂਲੀ ਨੌਕਰੀ ਕਰ ਰਿਹਾ ਸੀ। ਲੜਾਈ ਦੇ ਪਿਛੋਂ ਉਹ ਝਟ ਪਟ ਹੀ , ਵੱਡਾ ਆਦਮੀ ਬਣ ਗਿਆ ਤੇ ਨੌਕਰੀ ਛੱਡ ਕੇ ਘਰ ਆ ਗਿਆ। ਲੋਕਾਂ ਨੂੰ ਰੁਪੈ ਬਿਆਜੂ ਦੇਣ ਲਗ ਪਿਆ। ਘਰ ਵਾਲੀ ਦੇ ਨਾਂ ਤੇ ਇਕ ਬਗੀਚਾ ਖਰੀਦ