ਪੰਨਾ:ਪਾਰਸ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧੇਸ਼ਵਰੀ ਐਵੇਂ ਨਾਮ ਮਾਤਰ ਹੀ ਜਾਪ ਕਰ ਰਹੀਂ ਸੀ। ਕਹਿਣ ਲੱਗੀ, 'ਠੀਕ ਹੈ ਕੀ ਇਹਨਾਂ ਬਚਿਆਂ ਦਾ ਦਿਲ ਨਹੀਂ ਕਰਦਾ? ਦਿਓ ਨਾਂ ਇਹਨਾਂ ਵਿਚਾਰਿਆਂ ਨੂੰ ਵੀ ਦੋ ਕੋਟ ਬਣਾਕੇ।

ਅਤਲ ਨੇ ਸਿਆਣਿਆਂ ਵਾਂਗੂੰ ਹੱਥ ਮਾਰਦੇ ਹੋਏ ਨੇ ਕਿਹਾ, ਮੈਨੂੰ ਰੁਪਈਏ ਦਿਉ। ਮੈਂ ਆਪਣੇ ਦਰਜੀ ਪਾਸੋ ਫੈਸ਼ਨ ਦੇ ਮੁਤਾਬਕ ਸੁਆਦਿਆਂਗਾ। ਮੈਨੂੰ ਕਦੇ ਉਹ ਧੋਖਾ ਨਹੀਂ ਦੇ ਸਕਦਾ।

ਨੈਨਤਾਰਾ ਨੇ ਆਪਣੇ ਪੁਤ੍ਰ ਦੀ ਹੁਸ਼ਿਆਰੀ ਬਾਬਤ ਕੁਝ ਕਹਿਣਾ ਚਾਹਿਆ, ਪਰ ਇਸ ਤੋਂ ਪਹਿਲਾਂ ਹੀ ਸ਼ੈਲਜਾ ਗੰਭੀਰ ਤੇ ਦ੍ਰਿੜ ਅਵਾਜ਼ ਵਿਚ ਬੋਲ ਪਈ, "ਤੈਨੂੰ ਚੌਧਰੀ ਬਣਨ ਦੀ ਲੋੜ ਨਹੀਂ। ਤੂੰ ਜਾ ਕੇ ਆਪਣਾ ਕੰਮ ਕਰ। ਇਨ੍ਹਾਂ ਦੇ ਕਪੜੇ ਸੁਆਉਣ ਵਾਲੇ ਹੋਰ ਬਥੇਰੇ ਹਨ।" ਇਹ ਆਖ ਕੇ ਉਹ ਚਾਬੀਆਂ ਦਾ ਗੁਛਾ ਲੈ ਕੇ ਬਾਹਰ ਚਲੀ ਗਈ।

ਨੈਨਤਾਰਾ ਨੇ ਗੁਸੇ ਵਿਚ ਆ ਕੇ ਆਖਿਆ, ਬੀਬੀ ਜੀ ਸੁਣ ਲਈਆਂ ਜੇ ਛੋਟੀ ਨੋਂਹ ਦੀਆਂ ਗੱਲਾਂ ? ਭਲਾ ਅਤੁਲ ਨੇ ਕਿਹੜੀ ਮਾੜੀ ਗੱਲ ਆਖੀ ਸੀ ?"

ਸਿਧੇਸ਼ਵਰੀ ਨੇ ਜੁਵਾਬ ਨਹੀਂ ਦਿੱਤਾ। ਖਬਰੇ ਇਸ਼ਟ ਮੰਤਰ ਦਾ ਜਾਪ ਕਰ ਰਹੀ ਸੀ ਇਸ ਕਰਕੇ ਸੁਣਿਆਂ ਨਹੀਂ ਗਿਆ। ਪਰ ਸ਼ੈਲ ਨੇ ਸੁਣ ਲਿਆ। ਉਸਨੇ ਦੋ ਕਦਮ ਪਿਛੇ ਮੁੜ ਕੇ ਵਿਚਕਾਰਲੀ ਜਠਾਣੀ ਵੱਲ ਵੇਖ ਕੇ ਆਖਿਆ, "ਛੋਟੀ ਨੋਂਹ ਦੀਆਂ ਗੱਲਾਂ ਬੀਬੀ ਨੇ ਬਹੁਤ ਸੁਣੀਆਂ ਹਨ।