ਪੰਨਾ:ਪਾਰਸ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲਾਂ ਨਾਲ ਹੀ ਵਿਦਿਆ ਕਰ ਦੇਦਿਓ ਤਾਂ ਕੀ ਹਰਜ ਸੀ ? ਵੇਖਣ ਸੁਣਨ ਵਿਚ ਵੀ ਚੰਗਾ ਲਗਦਾ ਤੇ ਅਸੀਂ ਵੀ ਪ੍ਰੇਮ ਨਾਲ ਚਲੇ ਜਾਂਦੇ। ਉਹ ਸੁਣਨਗੇ ਤਾਂ ਇਕ ਵੇਰਾਂ ਹੀ ਅਸਮਾਨ ਤੇ ਡਿੱਗ ਪੈਣਗੇ। ਉਹ ਤਾਂ ਹਰ ਇਕ ਨੂੰ ਇਹੋ ਹੀ ਆਖਦੇ ਫਿਰਦੇ ਹਨ ਕਿ ਸਾਡੀ ਭਰਜਾਈ ਆਦਮੀ ਨਹੀਂ ਦੇਵਤਾ ਹੈ।

ਸਿਧੇਸ਼ਵਰੀ ਰੋ ਪਈ। ਰੋ ਕੇ ਹੌਲੀ ਗਲ ਨਾਲ ਆਖਣ ਲੱਗੀ,ਇਹੋ ਜਹੀ ਬਦਨਾਮੀ ਤਾਂ ਮੇਰੇ ਦੁਸ਼ਮਣ ਵੀ ਨਹੀਂ ਕਰ ਸਕਦੇ। ਇਹ ਸਾਰੀਆਂ ਗੱਲਾਂ ਦੇਵਰ ਜੀ ਸੁਣਨ, ਇਸ ਨਾਲੋ ਤਾਂ ਮੇਰਾ ਮਰ ਜਾਣਾ ਹੀ ਅੱਛਾ ਹੈ। ਤੁਸੀਂ ਆਏ ਹੋ ਇਹਦੀ ਮੈਨੂੰਕਿੰਨੀ ਖੁਸ਼ੀ ਹੈ।ਮੇਰੇ ਕਨਿਆਈ ਤੇ 'ਪਟਲ ਲੈ ਆਓ, ਮੈਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ....... ।”

ਗੱਲ ਵਿਚੇ ਸੀ ਕਿ ਸ਼ੈਲਜ ਦੁਧ ਦਾ ਕਟੋਰਾ ਲੈ ਕੇ ਆ ਗਈ। ਕਹਿਣ ਲੱਗੀ, ਜਪੁ ਹੋ ਗਿਆ ? ਹੁਣ ਥੋੜਾ ਜਹਾ ਦੁੱਧ ਪੀ ਲਓ।'

ਸਿਧੇਸ਼ਵਰੀ ਅੱਖਾਂ ਪੂੰਝ ਕੇ ਦੋਹਾਈ ਦੇ ਉੱਠੀ, 'ਚੱਲੀ ਜਾ ਇੱਥੋਂ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾਹ!'

ਸ਼ੈਲਜ ਹੱਕੀ ਬੱਕੀ ਹੋ ਕੇ ਵੇਖਣ ਲੱਗ ਪਈ।

ਸਿਧੇਸ਼ਵਰੀ ਨੇ ਰੋਂਦਿਆਂ ੨ ਕਿਹਾ। 'ਤੇਰੇ ਜੋ ਮੂੰਹ ਵਿਚ ਆਉਂਦਾ ਹੈ ਕਿਉਂ ਸਾਰਿਆ ਨੂੰ ਆਖ ਦੇਂਦੀ ਏ ?

'ਕਿਸ ਨੂੰ ਮੈਂ ਕੀ ਆਖ ਬੈਠੀ ਹਾਂ ? ਸਿਧੇਸ਼ਵਰੀ ਨੇ ਇਹ ਨਹੀਂ ਸੁਣਿਆਂ, ਉਹ ਪਹਿਲੇ