ਪੰਨਾ:ਪਾਰਸ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਂਗੂੰ ਹੀ ਆਖੀ ਗਈ, ਮੈਨੂੰ ਆਖ ਆਖ ਕੇ ਤੇਰਾ ਹੌਸਲਾ ਵਧ ਗਿਆ ਹੈ। ਕੌਣ ਤੇਰੀ ਗੱਲ ਨੂੰ ਸੁਰਾਹੇਗਾ ? ਸਾਰਿਆਂ ਨੂੰ 'ਬੀਬੀ' ਹੀ ਸਮਝ ਲਿਆ ਹੈ। ਦੂਰ ਹੋ ਜਾਂ ਮੇਰੇ ਸਾਮਣਿਓ!'

ਸੈਲਜਾ ਨੇ ਸਹਿਜ ਸੁਭਾ ਹੀ ਕਿਹਾ, ਚੰਗਾ, ਦੁੱਧ ਪੀ ਲੈ, ਮੈਂ ਚਲੀ ਜਾਂਦੀ ਹਾਂ ਇਹ ਕੌਲ ਮੈਨੂੰ ਹੁਣੇ ਹੀ ਚਾਹੀਦਾ ਹੈ।"

ਇਸ ਦੀ ਇਹ ਠੰਢੀ ਜਹੀ ਗਲ ਸੁਣ ਕੇ ਸਿਧੇਸ਼ਵਰੀ ਹੋਰ ਵੀ ਚਮਕ ਪਈ। ਕਹਿਣ ਲੱਗੀ “ਮੈਂ ਕੁਝ ਨਹੀ ਖਾਣਾ ਪੀਣਾ, ਤੂੰ ਘਰੋਂ ਬਾਹਰ ਹੋ ਜਾਹ। ਜੇ ਤੂੰ ਨਹੀਂ ਜਾਇੰਗੀ ਤੋਂ ਮੈਂ ਚਲੀ ਜਾਵਾਂ। ਦੋਹਾਂ ਗਲਾਂ ਵਿਚੋਂ ਇਕ ਜਰੂਰ ਹੋ ਕੇ ਰਹੇਗੀ ਨਹੀਂ ਤਾਂ ਮੈਂ ਪਾਣੀ ਤੱਕ ਨਹੀਂ ਪੀਵਾਂਗੀ।'

ਸ਼ੈਲਜਾ ਨੇ ਉਸੇ ਤਰਾਂ ਸਹਿਜ ਸੁਭਾ ਹੀ ਆਖਿਆ, ਮੈਂ ਅਜੇ ਹੁਣ ਤਾਂ ਆਈ ਹਾਂ। ਮੈਥੋਂ ਹੁਣ ਫੇਰ ਨਹੀਂ ਜਾਇਆ ਜਾਂਦਾ। ਇਹਦੇ ਨਾਲੋਂ ਤਾਂ ਇਹੋ ਚੰਗਾ ਹੈ ਕਿ ਤੂੰ ਹੀ ਜਾਕੇ ਕੁਝ ਦਿਨ ‘ਕਟੋਹਿਆਂ ਵਿਚ ਕੱਟਿਆ ਲਾਗੇ ਹੀਗੰਗਾਜੀ ਹਨ-ਇਸਤਰਾਂ ਦਾ ਪਾਣੀ ਦੀ ਬਦਲੀ ਵੀ ਹੈ ਜਾਇਗੀ। ਤੂੰ ਦਸ ਵਿਚਕਾਰਲੀ ਬੀਬੀ! ਥੋੜੀ ਜਹੀ ਗੱਲ ਨੂੰ ਲੈ ਕੇ ਸਵੇਰ ਤੋਂ ਤੂੰ ਕੀ ਰੇੜਕਾ ਪਾ ਛਡਿਆ ਹੈ ? ਤਾਪ ਨਾਲ ਵੱਡੀ ਬੀਬੀ ਦਾ ਅਗੇ ਹੀ ਬੁਰਾ ਹਾਲ ਹੋ ਰਿਹਾ ਹੈ ਤੂੰ ਕਿਉਂ ਉਹਦੀ ਜਾਨ ਖਾ ਰਹੀ ਏਂ ? ਜੇ ਮੇਰੇ ਕੋਲੋ ਗਲਤੀ ਹੋਈ ਹੈ ਤਾਂ ਮੈਨੂੰ ਦੱਸ ਦਿਹ ?