ਪੰਨਾ:ਪਾਰਸ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧੇਸ਼ਵਰੀ ਨੇ ਅੱਖਾਂ ਪੂੰਝ ਕੇ ਆਖਿਆ ਅਜ ਅਤੁਲ ਦਾ ਜਨਮ ਦਿਨ ਹੈ। ਤੂੰ ਕਿਉਂ ਮੂੰਹ ਪਾੜ ਕੇ ਆਖਿਆ -

ਸ਼ੈਲਜਾ ਹੱਸ ਪਈ ਕਹਿਣ ਲੱਗੀ, 'ਡਰਨਾਂ ਵਿਚਕਾਰਲੀ ਬੀਬੀ! ਮੈਂ ਵੀ ਤੇਰੇ ਵਰਗੀ ਮਾਂ ਹੀ ਹਾਂ, ਮੈਨੂੰ ਹਰੀ, ਕਨਿਆਈ,ਪਟਲ ਤੇ ਅਤਲ ਸਭ ਇਕੋ ਜਹੇ ਹਨ, ਮਾਂ ਦੀਆਂ ਗਾਲਾਂ ਕਦੇ ਨਹੀਂ ਲਗਦੀਆਂ, ਚੰਗਾ ਮੈਂ ਉਸ ਨੂੰ ਸਦ ਕੇ ਅਸ਼ੀਰਵਾਦ ਦੇ ਦੇਦੀ ਹਾਂ। ਲੌ ਬੀਬੀ ਜੀ ਤੁਸੀਂ ਦੁੱਧ ਪੀਉ, ਮੈਂ ਕੜਾਈ ਚਾੜ੍ਹ ਆਈ ਹਾਂ।

ਸਧੇਸ਼ਵਰੀ ਨੂੰ ਰੋਂਦਿਆਂ ੨ ਹਾਸਾ ਆਗਿਆ, ਕਹਿਣ ਲੱਗੀ, ਚੰਗਾ ਤੂੰ ਆਪਣੀ ਵੱਡੀ ਭੈਣ ਪਾਸੋਂ ਮਾਫੀ ਮੰਗਲੈ ਕਿਉਂਕਿ ਤੂੰ ਉਸਨੂੰ ਬੁਰਾ ਭਲਾ ਆਖਿਆ ਹੈ।

ਚੰਗਾ ਮੈਂ ਮਾਫੀ ਮੰਗਦੀ ਹਾਂ ਇਹ ਆਖਦਿਆਂ ਹੀ ਸ਼ੈਲਜਾ ਨੇ ਨੈਨਤਾਰਾ ਦੇ ਪੈਰ ਫੜ ਲਏ।

ਨੈਨ ਤਾਰਾ ਨੇ ਉਸਦੇ ਠੋਡੀ ਨੂੰ ਛੂਹਕੇ ਆਪਣਾ ਹੱਥ ਚੁੰਮ ਲਿਆ ਫੇਰ ਤੋੜੀ ਦੇ ਥੱਲੇ ਵਰਗਾ ਮੂੰਹ ਬਣਾ ਕੇ ਚੁਪ ਚਾਪ ਖੜੇ ਹੋ ਗਈ।

ਸਿਧੇਸ਼ਵਰੀ ਦੀ ਛਾਤੀ ਤੋਂ ਇੱਕ ਭਾਰ ਉਤਰ ਗਿਆ। ਉਸਨੇ ਪਿਆਰ ਤੇ ਅਨੰਦ ਨਾਲ ਨੈਨਤਾਰਾ ਵਾਂਗੂੰ , ਵਿਚਕਾਰਲੀ ਨੋਹ ਦੀ ਠੋਡੀ ਨੂੰ ਛੋਹ ਕੇ ਆਖਿਆ, "ਏਸ ਕਮਲੀ ਦੀ ਗੱਲ ਦਾ ਗੁਸਾ ਨ ਕਰਿਆ ਕਰ ਧੀਏ, ਮੈਨੂੰ ਹੀ ਵੇਖ ਲੈ ਖਾਂ, ਕਿੰਨਾਂ ਕੁਪੱਤ ਕਰਦੀ ਹੈ ਮੇਰੇ ਨਾਲ, ਪਰ ਫੇਰ ਉਹੈ। ਜਹੀ ਦੀ ਓਹੋ ਜਹੀ, ਜੇ ਪਲਕੁ ਨ ਵੇਖਾਂ ਤਾਂ ਛਾਤੀ ਫਟਣ ਨੂੰ ਆਉਣ ਲੱਗ ਪੈਂਦੀ ਹੈ, ਐਨਾ ਦੁੱਧ ਤਾਂ ਮੈਥੋਂ ਨਹੀਂ ਪੀਤਾ ਜਾਣਾ।