ਪੰਨਾ:ਪਾਰਸ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਇਕ ਨਿਰਾਦਰ ਹੈ ਤਾਂ ਇਸ ਵੇਲੇ ਓਸ ਵਾਸਤੇ ਦੁਖ ਦਾ ਕਾਰਨ ਨਹੀਂ ਸੀ। ਉਹ ਦੇਸ ਵਿੱਚੋਂ ਬਹੁਤ ਸਾਰੇ ਫੈਸਨ ਸਿਖ ਕੇ ਆਇਆ ਹੈ। ਕਈ ਕੋਟ ਪੈਂਟ ਲੈ ਕੇ ਆਇਆ ਹੈ, ਇਸ ਤਰਾਂ ਉਹ ਆਪਣੇ ਆਪਨੂੰ ਬਹੁਤ ਉੱਚਾ ਸਮਝ ਰਿਹਾ ਹੈ। ਅਜੇ ਛੋਟੀ ਚਾਚੀ ਦੇ ਇਸ ਤਰਾਂ ਦੁਰਕਾਰਨ ਨਾਲ ਉਹਨੂੰ ਬਹੁਤ ਵੱਡਾ ਧੱਕਾ ਪਹੁੰਚਾ ਹੈ। ਇਸ ਤਰਾਂ ਉਹ ਆਪਣੇ ਵੱਡ-ਪਣੇ ਨੂੰ ਛੋਟਿਆਂ ਹੁੰਦਿਆਂ ਵੇਖ ਰਿਹਾ ਹੈ। ਉਹ ਹਰੀ ਨੂੰ ਇਸ਼ਾਰਾ ਕਰਕੇ ਗੁਸੇ ਨਾਲ ਬੋਲਿਆ, 'ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸੀ। ਸ੍ਰੀ ਅਤੁਲ ਚੰਦ੍ਰ ਚੰਦ੍ਰ ਸ਼ਰਮਾ....... ਗੁਸੇ ਵਿਚ ਆ ਕੇ ਕਿਸੇ ਚਾਚੀ ਚੂਚੀ ਦੀ ਕੇਅਰ 'Care ਕਰਨ ਨਹੀਂ ਸਿਖਿਆ ਹੋਇਆ ।

ਹਰਿਚਰਨ ਨੇ ਐਧਰ ਉਧਰ ਵੇਖ ਕੇ ਡਰਦੇ ਡਰਦੇ ਨੇ ਜੁਵਾਬ ਦਿੱਤਾ, “ਮੈਂ ਵੀ ਨਹੀਂ ਕਰਦਾ। ਚੁਪ ਕਨਿਆਈ ਆ ਰਿਹਾ ਏ। ਇਹ ਆਖ ਕੇ ਉਹ ਇਸ ਡਰ ਨਾਲ ਕਿ ਬੇਸਮਝ ਅਤੁਲ ਕਿਤੇ ਆਪਣੀ ਬਹਾਦਰੀ ਨਾ ਵਿਖਾ ਬੈਠੇ, ਉਠ ਖਲੋਤਾ।

ਕਨਿਆਈ ਤੇ ਵਿਚਕਾਰਲੇ ਦਰਵਾਜ ਵਿਚ ਖਲੋ ਕੇ ਮੁਗਲ ਬਾਦਸ਼ਾਹਾਂ ਦੇ ਨਕੀਬਾਂ ਵਾਗੂ ਅਵਾਜ ਦਿੱਤੀ। ਵਡੇ ਭਾਈ, ਵੱਡੇ ਭਾਈ, ਮਾਂ ਬੁਲਾ ਰਹੀ ਏ, ਛੇਤੀ ਚਲੋ।'

ਹਰਿਚਰਨ ਨੇ ਚਿਟੇ ਦੁਧ ਵਰਗੇ ਮੂੰਹ ਨਾਲ ਆਖਿਆ,'ਮੈਨੂੰ ? ਮੈਂ ਕੀ ਕੀਤਾ ਹੈ ?” ਮੈਨੂੰ ਨਹੀਂ, ਜਾਓ ਅਤੁਲ, ਤੈਨੂੰ ਛੋਟੀ ਚਾਚੀ ਸੱਦ ਰਹੀ ਹੈ।

ਕਨਿਆਈ ਨੇ ਆਖਿਆ, “ਦੋਵਾਂ ਨੂੰ! ਹੁਣੇ ਚਲੋ।' ਭਰਾ ਜੋ ਤੇਰਾ ਨਵਾਂ ਕੋਟ ਥਲੇ ਕਿਸ ਨੇ ਸੁਟ ਦਿਤਾ