ਪੰਨਾ:ਪਾਰਸ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਅਤੁਲ ਨੇ ਸੁਕੇ ਮੂੰਹ ਨਾਲ ਆਖਿਆ, ਮੈਂ ਤਾਂ ਬੂਹੇ ਦੀਆਂ ਦਲੀਜਾਂ ਤੋਂ ਬਾਹਰ ਖਲੋਤਾ ਹੋਇਆ ਹਾਂ। ਇਥੇ ਕੀ ਡਰ ਹੈ ?

ਸ਼ੈਲਜਾ ਨੇ, ਵਡਿਆਂ ਵਾਗੂੰ ਆਖਿਆ, ਡਰ ਹੈ, ਆਖਿਆ ਜੂ ਹੈ, ਚਲਿਆ ਜਾਹ।

ਅਤੁਲ ਫੇਰ ਵੀ ਨਾ ਗਿਆ। ਉਹ ਆਪਣੀਆਂ ਅੱਖੀਆਂ ਨਾਲ ਵੇਖ ਰਿਹਾ ਸੀ ਕਿ ਹਰਿਚਰਨ ਕਨਿਆਈ, ਵਿਪਿਨ ਆਦਿ ਸਭ ਬੂਹਿਆਂ ਪਿਛੇ ਖਲੋਤੇ ਉਸਦੀ ਇਸ ਬੇਇਜ਼ਤੀ ਦਾ ਮਜ਼ਾ ਵੇਖ ਰਹੇ ਸਨ ਉਸੇ ਤਰਾਂ ਹੀ ਉਹ ਭੈੜਾ ਘੋੜੇ ਵਾਰੀ ਧੌਣ ਹਿਲਾ ਕੇ ਆਖਣ ਲੱਗਾ, ਅਸੀ ‘ਚੁਚਡਾ’ ਵਿਚ ਤਾਂ ਜੁਤੀ ਸਣੇ ਹੀ ਰਸੋਈ ਵਿਚ ਚਲੇ ਜਾਂਦੇ ਹਾ-ਇਥੋਂ ਦਰਵਾਜੇ ਦੀ ਦਲੀਜ ਤੇ ਬਾਹਰ ਖੜੇ ਹੋਣ ਵਿਚ ਕੋਈ ਦੋਸ਼ ਨਹੀਂ।

ਇਸ ਬੇਵਕੂਫੀ ਨੂੰ ਵੇਖਕੇ ਸ਼ੈਲਜਾ ਨ ਸਹਾਰੇ ਜਾ ਸਕਣ ਵਾਲੀ ਹਰਿਆਨਰੀ ਵਿਚ ਬੁੱਤ ਜਹੀ ਬਣ ਕੇ ਖਲੋਤੀ ਰਹੀ, ਉਹਦੀਆਂ ਅਖਾਂ ਵਿਚ ਚੰਗਿਆੜੀਆਂ ਜਹੀਆਂ ਨਿਕਲਣ ਲਗ ਪਈਆਂ।

ਠੀਕ ਉਸੇ ਵੇਲੇ ਹਰਿਚਰਨ ਦਾ ਵਡਾ ਭਰਾ ਮਣੀ ਨੰਦ ਡੰਡ ਕਢ ਕੇ ਤੇ ਬੁਗਦਰ ਚੁੱਕ ਕੇ ਮੁੜਕੇ ਨਾਲ ਗੜੁਚ ਹੋਇਆ ਹੋਇਆ ਬਾਹਰ ਜਾ ਰਿਹਾ ਸੀ, ਸ਼ੈਲਜਾ ਦੀਆਂ ਅਖਾਂ ਵਲ ਵੇਖਕੇ ਉਸਨੇ ਹਰਿਆਨੀ ਨਾਲ ਪੁਛਿਆ, 'ਕੀ ਗੱਲ ਹੈ ਚਾਚੀ ਜੀ ?'

ਗੁਸੇ ਦੇ ਮਾਰਿਆਂ ਸ਼ੈਲਜਾ ਦੇ ਮੂੰਹੋਂ ਸਾਫ ਬੋਲਿਆ