ਪੰਨਾ:ਪਾਰਸ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਵਾਲੇ ਕੰਨ ਵਿੱਚ ਉਂਗਲਾਂ ਦੇ ਦੇ ਕੇ ਲੰਘਦੇ ਸਨ। ਮਣੀ ਨੰਦ ਹਰਿਆਨ ਪਰੇਸ਼ਾਨ ਰਹਿ ਗਿਆ।

ਇਹ ਮੈਡੀਕਲ ਕਾਲਜ ਵਿਚ ਸਭ ਤੋਂ ਉਚੀ ਕਲਾਸ ਵਿਚ ਪੜਦਾ ਹੈ ਤੇ ਛੋਟੇ ਭਰਾਵਾਂ ਨਾਲ ਉਮਰ ਵਿਚ ਕਾਫੀ ਵੱਡਾ ਹੈ। ਕੋਈ ਛੋਟਾ ਭਰਾ ਵਡੇ ਭਰਾ ਦੇ ਸਾਹਮਣੇ ਅੱਖਾਂ ਉਚੀਆਂ ਕਰਕੇ ਗਲ ਵੀ ਨਹੀਂ ਕਰ ਸਕਦਾ। ਉਹ ਹਮੇਸ਼ਾਂ ਤੋਂ ਇਸ ਘਰ ਵਿਚ ਇਹ ਵੇਖਦਾ ਆਇਆ ਹੈ। ਕੋਈ ਏਦਾਂ ਗੰਦ ਵੀ ਤੋਲ ਸਕਦਾ ਹੈ, ਇਹ ਉਹ ਕਦੇ ਸੋਚ ਵੀ ਨਹੀਂ ਸੀ ਸਕਦਾ। ਉਹਨੂੰ ਆਪਣੇ ਆਪ ਦੀ ਸੋਝੀ ਵੀ ਨ ਰਹੀ! ਉਹਨੇ ਅਤੁਲ ਦੀ ਧੌਣ ਫੜ ਕੇ ਉਹਨੂੰ ਪੌੜੀਆਂ ਤੋਂ ਪਟਕਾ ਕੇ ਮਾਰਿਆ ਤੇ ਉਤੋਂ ਲੱਤਾਂ ਮਾਰਦੇ ੨ ਨੇ ਥੱਲੇ ਵਿਹੜੇ ਵਿਚ ਸੁਟ ਦਿਤਾ। 'ਕਨਿਆਈਂ', 'ਪਟਲ’, ‘ਵਿਪਨ' ਆਦਿ ਸਭ ਜ਼ੋਰ ੨ ਦੀ ਚੀਕਾਂ ਮਾਰਨ ਲਗ ਪਏ। ਮਣੀ ਨੰਦ ਦੀ ਮਾਂ ਸਿਧੇਸ਼ਵਰੀ ਸੰਧਿਆ ਵਿਚੇ ਛੱਡ ਕੇ ਨੱਸੀ ਆਈ। ਵਿਚਕਾਰਲੀ ਨੋਂਹ ਇਕਾਂਤ ਕਮਰੇ ਵਿਚ ਬਹਿਕੇ ਇਕ ਦੋ ਰਸਗੁਲੇ ਖਾ ਕੇ ਦੁਧ ਪੀਣ ਦੀਆਂ ਤਿਆਰੀਆਂ ਕਰ ਰਹੀ ਸੀ। ਰੌਲਾ ਸੁਣਕੇ ਜੋ ਬਾਹਰ ਆ ਕੇ ਵੇਖਿਆ ਤਾਂ ਰੰਗ ਨੀਲਾ ਪੈ ਗਿਆ। ਮੂੰਹ ਵਿਚਲੇ ਰਸਗੁਲੇ ਉਦਾਂ ਹੀ ਬਾਹਰ ਕੱਢ ਕੇ ਉਹ ਰੋਂਦੀ ਹੋਈ, ਅਤੁਲ ਤੇ ਐਦਾਂ ਲੰਮੀ ਪੈ ਗਈ ਜਿਦਾਂ ਕੋਈ ਮਰ ਗਿਆ ਹੁੰਦਾ ਹੈ। ਸਾਰਿਆਂ ਜਣਿਆਂ ਰਲ ਕੇ ਐਨਾ ਰੌਲਾ ਪਾਇਆ ਕਿ ਬਾਹਰੋਂ ਲੋਕੀ ਕੰਮ ਕਾਜ ਛੱਡ ਕੇ ਅੰਦਰ' ਆ ਗਏ। ਸ਼ੈਲਜਾ ਰਸੋਈ ਵਿਚੋਂ ਮੂੰਹ ਕੱਢ ਕੇ ਮਣੀ ਨੂੰ ਬਾਹਰ ਚਲਿਆ