ਪੰਨਾ:ਪਾਰਸ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

ਨੈਨਤਾਰਾ ਨੇ ਇਹ ਕੁੱਝ ਆਖਿਆ ਸੀ। ਸ਼ੈਲਜਾ ਨੂੰ ਤਾਂ ਸਵੇਰੇ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ ਹੁੰਦੀ। ਉਹਨੂੰ ਕੁਝ ਪਤਾ ਨਹੀਂ ਸੀ।

ਸਿਧੇਸ਼ਵਰੀ ਨੇ ਕੁਝ ਚਿਰ ਚੁਪ ਰਹਿਕੇ ਆਖਿਆ, ਵੇਖ ਧੀਏ ਆਪਣੇ ਵੱਡੇ ਜੇਠ ਦੀ ਮਰਯਾਦਾ ਤੁਸੀਂ ਘਰ ਵਾਲੀਆਂ ਨਹੀਂ ਸਮਝ ਸਕੀਆਂ। ਬਾਹਰੋਂ ਪੁਛ ਕੇ ਵੇਖੋ ਉਸਦੀ ਕਿੰਨੀ ਇਜ਼ਤ ਹੈ। ਜਨਮ ਜਨਮਾਂਤਾਂ ਦੇ ਪੁੰਨ ਕੀਤੇ ਹੋਣ, ਤਾਂ ਇਹੋ ਜਹੇ ਜੇਠ ਮਿਲਦੇ ਹਨ।

ਨੈਨਤਾਰਾ ਇਕ ਵਾਰੀ ਹੀ ਗਰਮ ਹੋ ਪਈ। ਬੋਲੀ, ਅਸੀ ਕਿਤੇ ਇਹ ਗੱਲ ਨਹੀਂ ਜਾਣਦੇ ? ਅਸੀਂ ਦਿਨ ਰਾਤ ਇਹੋ ਆਖਦੇ ਰਹਿੰਦੇ ਹਾਂ ਕਿ , ਸਿਰਫ ਜੇਠ ਹੀ ਨਹੀਂ, ਜਿਠਾਣੀ ਵੀ ਬੜੇ ਪੰਨਾਂ ਨਾਲ ਮਿਲਦੀ ਹੈ। ਤੇਰੇ ਘਰ ਤਾਂ ਅਸੀਂ ਨੌਕਰਾਂ ਵਾਂਗੂੰ ਝਾੜ ਦੇ ਕ ਤੇ ਪਾਣੀ ਢੋ ਢੋ ਕੇ ਵੀ ਰਹਿ ਸਕਦੇ ਹਾਂ। ਪਰ ਇਥੇ ਹੁਣ ਇਕ ਘੜੀ ਵੀ ਨਹੀਂ। ਅਜੇ ਨੈਨਤਾਰਾ ਦੇ ਗਲੇ ਵਿਚੋਂ ਐਹੋ ਜਹੀ ਦਰਦ ਭਰੀ ਆਵਾਜ਼ ਨਿਕਲ ਰਹੀ ਸੀ ਕਿ ਜਿਸਨੂੰ ਸੁਣ ਕੇ ਸਿਧੇਸ਼ਵਰੀ ਕਹਿਣ ਲੱਗੀ, ਇਹ ਮੇਰਾ ਘਰ ਨਹੀਂ, ਧੀਏ ਸਭ ਕੁਝ ਤੁਹਾਡਾ ਏ। ਮੈਂ ਤੁਹਾਨੂੰ ਇੱਥੇ ਕਿਤੇ ਵੀ ਨਹੀਂ ਜਾਣ ਦਿਆਂਗੀ।

ਨੈਨਤਾਰਾ ਨੇ ਧੌਣ ਹਿਲਾਕੇ ਭਰੇ ਹੋਏ ਗਲ ਨਾਲ ਕਿਹਾ, 'ਜੇ ਕਦੇ ਭਗਵਾਨ ਨੇ ਫੇਰ ਕੋਈ ਦਿਨ ਵਿਖਾਇਆ ਤਾਂ ਤੇਰੇ ਕੋਲ ਹੀ ਰਹਾਂਗੀ। ਪਰ ਹੁਣ ਤੂੰ ਇਥੇ ਇਕ ਦਿਨ ਵੀ ਠਹਿਰਨ ਵਾਸਤੇ ਨ ਆਖ, ਮੇਰਾ ਅਤੁਲ ਸਾਰਿਆਂ