ਪੰਨਾ:ਪਾਰਸ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਬਾਕੀ ਸਭ ਕੁਝ ਇਕੱਠਾ ਹੀ ਰਹੇਗਾ, ਜਰਾ ਰੋਟੀ ਅੱਡ ਅੱਡ ਪੱਕਣ ਲਗ ਜਾਏ ਤਾਂ ਕੋਈ ਹਰਜ ਨਹੀਂ।

ਗੁਰਚਰਨ ਨੇ ਆਖਿਆ ਜਿਦਾਂ ਤੇਰੀ ਮਰਜ਼ੀ ਹੈ ਭਰਾਵਾ, ਕੱਲ ਤੋਂ ਏਦਾਂ ਹੀ ਹੋ ਜਾਵੇਗਾ।

ਹਰਚਰਨ ਨੇ ਫੇਰ ਪੁਛਿਆ, 'ਚੀਜ਼ਾਂ ਨੂੰ ਨਿਸ਼ਾਨ ਕਿੱਦਾਂ ਲਾਉਗੇ ਕੁਝ ਫੈਸਲਾ ਕੀਤਾ ਹੈ?'

ਗੁਰਚਰਨ ਨੇ ਆਖਿਆ, ਅਗੇ ਤਾਂ ਇਸ ਗਲ ਦੀ ਲੋੜ ਹੀ ਨਹੀਂ ਸੀ ਪਈ। ਅਜ ਤੋਂ ਤਿੰਨਾਂ ਭਰਾਵਾਂ ਦੇ ਬਰਾਬਰ ਹਿਸੇ ਵੰਡ ਦਿਆਂਗੇ, ਆਪੇ ਕੰਮ ਚਲਦਾ ਰਹੇਗਾ।

ਹਰਿਚਰਨ ਨੇ ਹੈਰਾਨ ਹੋ ਕੇ ਆਖਿਆ, ਤਿੰਨ ਹਿੱਸੇ ਕਿਦਾਂ ਵਿਚਕਾਰਲੀ ਨੋਂਹ ਤਾਂ ਰੰਡੀ ਹੈ ਤੇ ਪੁਤ ਧੀ ਵੀ ਕੋਈ ਨਹੀਂ ਦੋ ਹਿਸੇ ਹੋਣਗੇ।

ਗੁਰਚਰਨ ਨੇ ਸਿਰ ਹਿਲਾ ਕੇ ਆਖਿਆ, ਨਹੀਂ ਤਿੰਨ ਹਿੱਸੇ ਹੀ ਹੋਣਗੇ। ਵਿਚਕਾਰਲੀ ਨੋਂਹ ਮੇਰੇ ਸ਼ਿਆਮ ਚਰਨ ਦੀ ਰੰਡੀ ਇਸਤ੍ਰੀ ਹੈ, ਜਦ ਤਕ ਜੀਵੇਗੀ ਆਪਣਾ ਹਿੱਸਾ ਬਰਾਬਰ ਖਾਂਦੀ ਰਹੇਗੀ।

ਹਰਿਚਰਨ ਰੁਸ ਪਿਆ? ਕਹਿਣ ਲਗਾ ਕਾਨੂੰਨੀ ਤੌਰ ਤੇ ਉਹਦੇ ਹਿਸੇ ਦਾ ਹੱਕ ਨਹੀਂ, ਉਹ ਪਹਿਨਣ ਖਾਣ ਲਈ ਗੁਜ਼ਾਰਾ ਲੈ ਸਕਦੀ ਹੈ।

ਗੁਰਚਰਨ ਨੇ ਆਖਿਆ, ਹਾਂ ਗੁਜ਼ਾਰਾ ਤਾਂ ਲੈ ਹੀ ਸਕਦੀ ਹੈ, ਕਿਉਂਕਿ ਘਰ ਦੀ ਨੋਂਹ ਜੂ ਹੈ।

ਹਰਿਚਰਨ ਨੇ ਆਖਿਆ, ਜੇ ਉਹ ਹਿੱਸਾ ਲੈ ਕੇ ਵੇਚ ਦੇਵੇ ਜਾਂ ਗਹਿਣੇ ਪਾ ਦੇਵੇ ਤਾਂ ਫੇਰ ?