ਪੰਨਾ:ਪਾਰਸ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਚਲੇ ਜਾਣ ?

ਸ਼ੈਲਜਾ ਨੂੰ ਕੁਝ ਵੀ ਪਤਾ ਨਹੀਂ ਸੀ ਇਹ ਕੁਝ ਡਰ ਗਈ ਤੇ ਆਖਣ ਲੱਗੀ ਕਿਉਂ?

ਸਿਧੇਸ਼ਵਰੀ ਨੇ ਆਖਿਆ ਹੋਰ ਕੀ, ਕਿਹੋ ਜਿਹਾ ਪੱਥਰ ਦਾ ਦਿਲ ਹੈ ਤੇਰਾ ਸ਼ੈਲਜਾ! ਤੇਰੇ ਹੁਕਮ ਨਾਲ ਕੋਈ ਬੱਚਾ ਅਤੁਲ ਨਾਲ ਬੋਲਦਾ ਨਹੀਂ, ਬੱਚੇ ਦੇ ਦਿਨ ਕਿਦਾਂ ਪੂਰੇ ਹੋਣ, ਦੱਸ ਤਾਂ ਸਹੀਂ ? ਆਪਣੇ ਬੱਚੇ ਦੀ ਦਿਨ ਰਾਤ ਸੁਕਦੀ ਹੋਈ ਬੂਥੀ ਵੇਖਕੇ ਮਾਂ ਬਾਪ ਪਾਸੋਂ ਵੀ ਕਿਦਾਂ ਰਿਹਾ ਜਾਏ ? ਕੀ ਤੂੰ ਇਹਨਾਂ ਨੂੰ ਇਸ ਘਰ ਵਿਚ ਰਹਿਣ ਦੇਣਾ ਨਹੀਂ ਚਾਹੁੰਦੀ ?

ਨੈਨਤਾਰਾ ਨੇ ਗਲ ਟੋਕਦੀ ਹੋਈ ਨੇ ਆਖਿਆ, ਸਾਡੇ ਚਲੇ ਜਾਣ ਪਿਛੋਂ ਤਾਂ ਛੋਟੀ ਬੀਬੀ ਨੂੰ ਸਭ ਪਾਸਿਆਂ ਠੰਢ ਪੈ ਜਾਇਗੀ।

ਸ਼ੈਲਜਾ ਨੇ ਇਹ ਗਲ ਅਨਸੁਣੀ ਕਰਕੇ ਸਿਧੇਸ਼ਵਰੀ ਨੂੰ ਆਖਿਆ, ਇਹੋ ਜਹੇ ਬੱਚੇ ਦੇ ਨਾਲ ਮੈ ਘਰ ਦੇ ਕਿਸੇ ਬੱਚੇ ਨੂੰ ਕਦੇ ਵੀ ਮਿਲਣ ਗਿਲਣ ਨਹੀਂ ਦਿਆਂਗੀ ? ਉਹ ਐਡਾ ਬਿਗੜ ਗਿਆ ਹੈ ਕਿ ਆਖਣ ਦੀ ਗੱਲ ਹੀ ਨਹੀਂ ਰਹੀ।

ਹੁਣ ਤੇ ਨੈਨਤਾਰਾ ਪਾਸੋਂ ਹੋਰ ਨ ਸਹਾਰਿਆਂ ਗਿਆਂ ਉਹ ਕੁੱਟੀ ਹੋਈ ਸੱਪਣੀ ਵਾਂਗੂੰ ਵਿਹੋ ਘੋਲ ਦੀ ਹੋਈ ਫੁਕਾਰੇ ਮਾਰਨ ਲੱਗੀ, ਮੂਰਖ ਤੂੰ ਮਾਂ ਦੇ ਮੁੰਹ ਤੇ ਹੀ ਬੱਚੇ ਦੀ ਐਨੀ ਨਿੰਦਾ ਕਰਨ ਲਗ ਪਈ ਏ, ਮੇਰੇ ਕਮਰੇ ਵਿਚ ਦਫਾ ਹੋ ਜਾਹ! ਤੇਰੀ ਜੀਭ ਨੂੰ ਕੀੜੇ ਪੈ ਜਾਣ।