ਪੰਨਾ:ਪਾਰਸ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਦਿਉ ਬੀਬੀ ਜੀ! ਉਹਦਾ ਮੂੰਹ ਵੇਖ ਕੇ ਮੇਰਾ ਕਲੇਜਾ ਪਾਟਦਾ ਜਾਂਦਾ ਹੈ। ਇਸ ਤੋਂ ਪਿੱਛੋਂ ਸ਼ਾਇਦ ਨੈਨਤਾਰਾਂ ਇਕ ਵਾਰੀ ਹੋਰ ਨੱਕ ਰਗੜਨ ਵਾਲੀ ਸੀ ਕਿ ਸਿਧੇਸ਼ਵਰੀ ਨੇ ਉਸਨੂੰ ਫੜ ਲਿਆ ਤੇ ਅੱਖਾਂ ਪੂੰਝ ਦਿਤੀਆਂ, ਆਪ ਵੀ ਰੋਣੋ ਹਟ ਗਈ।

ਦੁਪਹਿਰ ਨੂੰ ਰਸੋਈ ਵਿਚ ਬਹਿਕੇ ਜ਼ਦ ਸਿਧੇਸ਼ਵਰੀ ਸਿਰ ਦੀਆਂ ਸਾਰੀਆਂ ਠੀਕਰੀਆਂ ਭੰਨ ਕੇ ਵੀ ਸ਼ੈਲਜਾ ਨੂੰ ਰਾਜੀ ਨਾ ਕਰ ਸੱਕੀ ਤਾਂ ਗੁੱਸੇ ਵਿਚ ਆ ਕੇ ਕਹਿਣ ਲੱਗੀ, ਆਪਣੇ ਮਨ ਦੀ ਗਲ ਸਾਫ ਸਾਫ ਕਿਉਂ ਨਹੀਂ ਦਸਦੀ ਕੀ ਵਿਚਕਾਰਲੀ ਨੋਹ ਚਲੀ ਜਾਏ ?

ਇਹਦੇ ਜਵਾਬ ਵਿਚ ਸ਼ੈਲਜਾ ਨੇ ਇਕ ਵੇਰਾਂ ਸਿਰ ਉਠਾ ਕੇ ਚੰਗੀ ਤਰ੍ਹਾਂ ਵੇਖ ਲਿਆ। ਉਹਦੇ ਮੂੰਹ ਦੇ ਭਾਵਾਂ ਨੇ ਸਿਧੇਸ਼ਵਰੀ ਨੂੰ ਹੋਰ ਵੀ ਕ੍ਰੋਧ ਚੜਾ ਦਿੱਤਾ। ਉਹ ਬੋਲੀ, ਆਪਣੀ ਮਾਂ ਦੇ ਢਿੱਡੋਂ ਜੰਮੇ ਭਰਾ ਨੂੰ ਅੱਡ ਕਰ ਦੇਣ ਤੇ ਤੈਨੂੰ ਲੈਕੇ ਨਾਲ ਰਹਿਣ। ਦੁਨੀਆਂ ਸਾਡੇ ਮੂੰਹਾਂ ਤੇ ਭਰ ਭਰ ਕੇ ਜਤੀਆਂ ਮਾਰੇ ਤੇ ਅਸੀ ਕਿਤੇ ਵੀ ਨੱਕ ਦੇਣ ਜੋਗੇ ਨਾ ਰਹੇ ਜਾਈਏ। ਜੇ ਸਾਡੇ ਟੱਬਰ ਵਿਚ ਸਭ ਨਾਲ ਮਿਲ ਕੇ ਕਈ ਨਹੀਂ ਰਹਿ ਸਕਦੇ ਤਾਂ ਤੁਸੀਂ ਜਿਥੇ ਤੁਹਾਨੂੰ ਆਰਾਮ ਹੋਵੇ ਚਲੇ ਜਾਓ। ਮੈਂਥੋਂ ਹੁਣ ਨਹੀਂ ਸਹਾਰਿਆ ਜਾਂਦਾ ਉਹਨਾਂ ਨਾਲ ਤੁਸੀਂ ਲੋਕ ਕੋਈ ਜ਼ਿਆਦਾ ਲਾਲੂ ਲਵੇਰੇ ਨਹੀਂ ਇਹ ਆਖਕੇ ਸਿਧੇਸ਼ਵਰੀ ਉਥੋਂ ਉਠ ਕੇ ਖਲੋ ਗਈ। ਉਹਨੂੰ ਸ਼ਾਇਦ ਆਪਣੇ ਮਨ ਵਿਚ ਪੱਕੀ ਆਸ ਸੀ ਕਿ ਹੁਣ ਸ਼ੈਲਜਾਂ ਨਰਮ ਹੋ ਜਾਇਗੀ, ਪਰ ਜਦੋਂ ਉਹ ਬਿਨਾਂ ਕੁਝ ਕਹੇ ਸੁਣੇ ਦੇ