ਪੰਨਾ:ਪਾਰਸ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਰਸੋਈ ਦੇ ਕੰਮ ਵਿਚ ਕੜਛੀ ਤੇ ਪਤੀਲਾ ਖੜਕਾਉਂਦੀ ਰਹੀ ਤਾਂ ਇਹ ਸਚ ਮੁਚ ਹੀ ਬੜੇ ਕ੍ਰੋਧ ਨਾਲ ਭਰੀ ਪੀਤੀ ਉਠਕੇ ਕਿਧਰੇ ਹੋਰ ਥਾਂ ਚਲੀ ਗਈ।

ਦੁਪਹਿਰਾਂ ਨੂੰ ਜਦੋਂ ਵੱਡੇ ਬਾਬੂ ਰੋਟੀ ਖਾਣ ਬੈਠੇ ਤਾਂ ਸਿਧੇਸ਼ਧਵਰੀ ਨੇ ਪੱਖਾ ਝਲਦੇ ਨੇ ਇਹ ਸਾਰੀ ਗਲ ਉਸ ਨਾਲ ਛੇੜ ਦਿਤੀ। ਆਖਣ ਲੱਗੀ, ਮੈਂ ਰੋਜ਼ ਵੇਖਦੀ ਹਾਂ ਕਿ ਵਿਚਕਾਰਲੀ ਨੋਹ ਤੇ ਦੂਜੀਆਂ ਦਾ ਹੁਣ ਇਸ ਘਰ ਵਿਚ ਮੁਸ਼ਕਲ ਨਾਲ ਹੀ ਗੁਜ਼ਾਰਾ ਹੋ ਰਿਹਾ ਹੈ, ਅਜ ਹੀ ਇਕ ਜਣੀ ਬੋਰੀਆ ਬਿਸਤਰਾ ਬੰਨਕੇ ਕਿਧਰੇ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ।

ਗਰੀਸ਼ ਨੇ ਮੂੰਹ ਚੁਕ ਕੇ ਪੁਛਿਆ, ਕਿਉਂ ?'

ਸਿਧੇਸ਼ਵਰੀ ਨੇ ਆਖਿਆ, ਜੋ ਉਹ ਜਾਏ ਨਾ ਤਾਂ ਹੋਰ ਕੀ ਕਰੇ ? ਇਕ ਤਾਂ ਛੋਟੀ ਨੋਂਹ ਨਾਲ ਬਣਦੀ ਨਹੀਂ। ਦੂਜੇ ਛੋਟੀ ਨੋਹ ਨੇ ਸਭ ਨੂੰ ਸਿਖਾ ਦਿੱਤਾ ਹੈਕਿ ਕੋਈ ਬੱਚਾ ਅਤੁਲ ਨਾਲ ਨਾ ਬੋਲੇ। ਉਹ ਵਿਚਾਰਾ ਕਈਆਂ ਦਿਨਾਂ ਤੋਂ ਸੁਕ ਕੇ ਅੱਧਾ ਰਹਿ ਗਿਆ ਹੈ ।........'

ਇਸੇ ਵੇਲੇ ਸ਼ੈਲਜਾ ਦੁਧ ਦਾ ਕਟੋਰਾ ਲੈ ਕੇ ਦਰਵਾਜੇ ਵਿਚ ਆ ਖਲੋਤੀ। ਉਹ ਆਪਣੇ ਕਪੜਿਆਂ ਨੂੰ ਠੀਕ ਠਾਕ ਕਰਕੇ ਅੰਦਰ ਆਈ ਤੇ ਥਾਲੀ ਦੇ ਲਾਗੇ ਦੁੱਧ ਦਾ ਕਟੋਰਾ ਰੱਖ ਕੇ ਬਾਹਰ ਚਲੀ ਗਈ।

ਸਿਧੇਸ਼ਵਰੀ ਨੇ ਉਹਨੂੰ ਸੁਣਾ ਕੇ ਆਖਿਆ, ਇਹ ਜੋ ਛੋਟੀ ਵਹੁਟੀ ਹੈ........ਇਹ ਸੁਣਦਿਆਂ ਹੀ ਸ਼ੈਲਜਾ ਉਹਲੇ ਹੋ ਕੇ ਖਲੋ ਗਈ। ਦੂਜੇ ਪਾਸੇ ਭਾਵੇਂ ਕਿੰਨਾ ਹੀ ਕਸੂਰ ਹੋਵੇ,