ਸਮੱਗਰੀ 'ਤੇ ਜਾਓ

ਪੰਨਾ:ਪਾਰਸ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਨਾਲ ਉਥੋਂ ਚਲੇ ਜਾਨ ਤੇ ਉਸ ਨੂੰ ਸੁਝ ਗਈ ਕਿ ਕੁਝ ਜ਼ਿਆਦਤੀ ਹੋ ਗਈ ਹੈ, ਪਤੀ ਦੇ ਸਬੰਧ ਵਿਚ ਕਹਿਣ ਸੁਣਨ ਤੇ ਸ਼ੈਲਜਾ ਨੂੰ ਜਰੂਰ ਦੁਖ ਹੋਇਆ ਹੋਵੇਗਾ, ਇਸ ਨੂੰ ਇਹ ਜਾਣਦੀ ਸੀ।

ਇਸਤਰੀ ਦੇ ਚੁੱਪ ਹੋ ਜਾਣ ਤੇ ਵਡੇ ਬਾਬੂ ਨੇ ਮੂੰਹ ਉਤਾਹਾਂ ਚੁੱਕ ਕੇ ਉਸ ਵਲ ਵੇਖਿਆ ਤੇ ਕਿਹਾ, ਮੈਂ ਚੰਗੀ ਤਰਾਂ ਤਾੜ ਦਿਆਂਗਾ, ਪਰ ਫੇਰ ਪਾਨ ਖਾਦਿਆਂ ਖਾਦਿਆਂ ਉਹਨੂੰ ਚੇਤਾ ਹੀ ਭੁੱਲ ਗਿਆ।

ਅਸਲ ਵਿਚ ਗਰੀਬ ਦਾ ਸੁਭਾ ਕੁਝ ਹੋਰ ਹੀ ਤਰਾਂ ਦਾ ਸੀ। ਅਦਾਲਤ ਤੇ ਮੁਕੱਦਮੇ ਤੋਂ ਛੁੱਟ ਹੋਰ ਕਈ ਗੱਲ ਉਹਨਾਂ ਦੇ ਦਿਮਾਗ ਵਿਚ ਰਹਿ ਹੀ ਨਹੀਂ ਸੀ ਸਕਦੀ। ਘਰ ਵਿਚ ਕੀ ਹੋ ਰਿਹਾ ਹੈ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ,ਕਿੰਨਾ ਖਰਚ ਹੋ ਰਿਹਾ ਹੈ, ਬੱਚੇ ਕੀ ਕਰਦੇ ਹਨ,ਕਿਸੇ ਚੀਜ ਦਾ ਉਸਨੇ ਪਤਾ ਨਹੀਂ ਸੀ ਕੀਤਾ। ਰੁਪੈ ਪੈਦਾ ਕਰਕੇ ਤੇ ਕਿਸੇ ਵੀ ਗਲ ਵਿਚੋਂ ਇਕ ਦੋ ਵਾਰੀ ਹੂੰ ਹਾਂ ਕਰਕੇ ਇਕ ਪਾਸੇ ਹੋ ਜਾਣਾ, ਇਹ ਉਹਨਾਂ ਦਾ ਫਰਜ਼ ਸੀ।

ਇਸੇ ਕਰਕੇ ਤਾੜ ਦਿਆਂਗਾ ਆਖ ਕੇ ਜਦ ਵਡੇ ਬਾਬੂ ਘਰ ਦੇ ਮੁਖੀ ਇੱਦਾਂ ਫਰਜ਼ ਅਦਾ ਕਰਕੇ ਚੁੱਪ ਹੋ ਗਏ ਤਾਂ ਸਿਧੇਸ਼ਵਰੀ ਨੇ ਵੀ ਨਾ ਪੁਛਿਆ ਕਿ ਕਿਸਨੂੰ ਤਾੜ ਦਿਉਗੇ, ਕਦਾਂ ਤਾੜੋਗੇ?

ਨੈਨਤਾਰਾ ਲਾਗਲੇ ਕਮਰੇ ਵਿਚ ਕੰਨ ਲਾਕੇ ਸਭ ਕੁਛ ਸੁਣ ਰਹੀ ਸੀ, ਜੇਠ ਤੇ ਜਠਾਣੀ ਦਾ ਇਰਾਦਾ ਸੁਣ ਕੇ ਉਹ ਖੁਸ਼ੀ ਨਾਲ ਉਥੋਂ ਉਠ ਕੇ ਚਲੀ ਗਈ ਸੀ । ਥੋੜੇ