ਪੰਨਾ:ਪਾਰਸ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਵੱਧ ਹੋ ਗਿਆ ਹੈ। ਜਿਠਾਣੀ ਵਾਸਤੇ ਰੋਜ ਇਸਤਰਾਂ ਦੇ ਧੱਕੇ ਧੋੜੇ ਖਾਂਦਿਆਂ ਵੀ ਕਿਉਂ ਟਿਕਾ ਪੈਦਾ ਨਹੀ ਕੀਤਾ। ਸਿਧੇਸ਼ਵਰੀ ਮਨ ਹੀ ਮਨ ਵਿੱਚ ਇਸਦਾ ਸਬੱਬ ਜਾਣ ਗਈ ਪਰ ਮਕਰਪੁਣੇ ਦੀ ਇਹੋ ਜਹੀਂ ਗਲ ਹੁੰਦੀ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਉਹ ਆਖਣ ਲੱਗੀ, ਤੂੰ ਮੇਰੀ ਆਪਣੀ ਈ ਏ ਤਾਂ ਏਦਾਂ ਕਰਨ ਡਹੀ ਹੋਈ ਏ ਤਾਂ ਮੇਰਾ ਆਪਣਾ ਹੈ ਕੌਣ, ਤੂੰ ਹੀ ਦੱਸ ?

ਨੈਨਤਾਰਾ ਹਥ ਫੜ ਕੇ ਸਿਧੇਸ਼ਵਰੀ ਨੂੰ ਰਸੋਈ ਵਿਚ ਲੈ ਗਈ। ਉਥੇ ਅਪਣੇ ਹੱਥੀਂ ਪਹੜਾ ਡਾਹ ਕੇ ਹੱਥ ਨਾਲ ਵਿਛਾਈ ਕਰਕੇ ਮਹਿਰੀ ਪਾਸੋਂ ਥਾਲ ਮੰਗਵਾ ਕੇ ਆਪਣੀ ਹੱਥੀਂ ਉਸ ਅਗੇ ਪਰੋਸ ਦਿਤੀ।

ਰਸੋਈ ਵਿੱਚ ਸ਼ੈਲਜਾ ਰਸੋਈ ਬਣਾ ਰਹੀ ਸੀ ਵਿਚਕਾਰਲੀ ਨੋਂਹ ਨੇ ਨੀਲਾ ਨੂੰ ਸੱਦ ਕੇ ਆਖਿਆ 'ਆਪਣੀ ਚਾਚੀ ਨੂੰ ਆਖ ਜੋ ਉਸਨੇ ਰਿਨਿਆ ਪਕਾਇਆ ਏ ਆਕੇ ਦੇ ਜਾਏ।

ਮਿੰਟ ਕੁ ਪਿੱਛੋਂ ਸ਼ੈਲਜਾ ਆਕੇ ਸਾਗ ਤਰਕਾਰੀ ਵਗੈਰਾ ਪਰੋਸ ਕੇ ਚੁਪ ਚਾਪ ਮੁੜੀ ਜਾਂਦੀ ਸੀ, ਕਿ ਸਿਧੇਸ਼ਵਰੀ ਨੇ ਵਿਚਕਾਰਲੀ ਨੌਹ ਵਲ ਇਸ਼ਾਰਾ ਕਰਕੇ ਬੀਮਾਰਾਂ ਵਾਲੀ ਆਵਾਜ਼ ਵਿਚ ਆਖਿਆ ਤੁਸੀ ਇਕੱਠੀਆਂ ਕਿਉਂ ਨਹੀਂ ਬਹਿ ਗਈਆਂ ?

ਵਿਚਕਾਰਲੀ ਨੋਂਹ ਨੇ ਆਖਿਆ ਅਸੀਂ ਕੋਈ ਤੁਹਾਡੇ ਵਾਂਗੂੰ ਮਰਨ ਵਾਲੇ ਨਹੀਂ ਤੂੰ ਖਾ ਲੈ ਮੈਂ ਤੇਰੀ ਥਾਲੀ ਵਿਚ ਹੀ ਖਾ ਲਵਾਂਗੀ। ਫੇਰ ਸ਼ੈਲਜਾਂ ਵੱਲੋਂ ਚੋਰ