ਪੰਨਾ:ਪਾਰਸ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਵਿਚਕਾਰਲੀ ਨੋਹ ਨੇ ਆਖਿਆ ਮੇਰੇ ਸਿਰ ਦੀ ਸੌਂਹ, ਦੋ ਚਾਰ ਬੁਰਕੀਆਂ ਤਾਂ ਹੋਰ ਖਾ ਲੈ।'

ਉਹਦੀ ਗੱਲ ਮੁੱਕਣ ਤੋਂ ਪਹਿਲਾਂ ਹੀ ਸਿਧੇਸ਼ਵਰੀ ਸੜਕੇ ਕਹਿ ਬੈਠੀ ਕਿਉਂ ਐਵੇਂ ਤੰਗ ਕਰ ਰਹੀ ਏ, 'ਧੀਏ ਮੈਂ ਨਹੀਂ ਖਾਵਾਂਗੀ। ਤੂੰ ਮੇਰੇ ਸਾਮਣਿਉ ਚਲੀ ਜਾਹ। ਇਹ ਆਖ ਕੇ ਉਸਨੂੰ ਅਗੇ ਪਈ ਹੋਈ ਥਾਲੀ ਨੂੰ ਪਛਾਂ ਕਰ ਦਿੱਤਾ ਤੇ ਆਪ ਉਠ ਕੇ ਚਲ ਗਈ।

ਨੈਨਤਾਰਾ ਮੁੰਹ ਖੋਲੇ, ਲਕੜੀ ਦੀ ਪੁਤਲੀ ਵਾਰੀ ਵੇਖਦੀ ਹੀ ਰਹਿ ਗਈ ਇਹਦੇ ਮੂੰਹੋਂ ਕੋਈ ਗਲ ਵੀ ਨਾ ਨਿਕਲ ਸੱਕੀ, ਪਰ ਉਹ ਬੇਹਬਲ ਹੋਕੇ ਆਪਣਾ ਨੁਕਸਾਨ ਕਰ ਲਏ ਇਹੋ ਜਹੀ ਇਸਤਰੀ ਉਹ ਨਹੀਂ। ਸਿਧੇਸ਼ਵਰੀ ਜਿੱਥੇ ਹਥ ਧੋਣ ਬੈਠੀ ਸੀ, ਉਥੇ ਜਾ ਕੇ ਉਸਦਾ ਹੱਥ ਫੜ ਕੇ ਉਹ ਬੇਨਤੀ ਜਹੀ ਕਰਦੇ ਹੋਏ ਕਹਿਣ ਲੱਗੀ, ਬਿਨਾਂ ਸਮਝੇ ਜੋ ਕੋਈ ਕਸੂਰ ਵਾਲੀ ਗਲ ਆਖੀ ਗਈ ਹੋਵੇ ਤਾਂ ਮਾਫੀ ਮੰਗਦੀ ਹਾਂ। ਜੇ ਐਨੀ ਕਮਜ਼ੋਰ ਹੋਕੇ ਵੀ ਤੂੰ ਫਾਕੇ ਕਰੇਂਗੀ ਤਾਂ ਮੈਂ ਸਚ ਆਖਦੀ ਹਾਂ ਕਿ ਤੇਰੇ ਸਾਹਮਣੇ ਸਿਰ ਪਾੜ ਕੇ ਮਰ ਜਾਵਾਗੀ।

ਸਿਧੇਸ਼ਵਰੀ ਆਪਣੇ ਆਪ ਹੀ ਸ਼ਰਮਿੰਦੀ ਹੋ ਰਹੀ ਸੀ, ਵਾਪਸ ਆ ਕੇ ਜਿੰਨਾ ਖਾ ਸਕਦੀ ਸੀ ਖਾ ਕੇ ਚਲੀ ਗਈ। ਪਰ ਆਪਣੇ ਕਮਰੇ ਵਿਚ ਬੈਠ ਕੇ ਬੜੀ ਘਬਰਾਹਟ ਵਿਚ ਸੋਚਣ ਲੱਗੀ, ਮੈਂ ਅੱਜ ਐਨੀ ਸੱਟ ਸ਼ੈਲਜਾ ਨੂੰ ਮਰੀ ਕਿੱਦਾਂ ? ਇਸ ਚੋਟ ਦੀ ਮਾਰੇ ਜੇ ਉਹ ਭੁੱਖ ਹੜਤਾਲ ਹੁਣ ਸ਼ੁਰੂਕਰ ਦੇਵੇਗੀ ਤਾਂ ਇਹਦੇ ਵਿਚ ਉਹਨੂੰ ਕੋਈ ਸੁਖ ਨ ਰਿਹਾ।