ਪੰਨਾ:ਪਾਰਸ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਜਾਵੇ। ਜੋ ਜਿਸ ਕੰਮ ਦੇ ਲਾਇਕ ਹੋਵੇ, ਉਸ ਪਾਸੋਂ ਉਹੋ ਕੰਮ ਕਰਵਾਉਣਾ ਚਾਹੀਦਾ ਹੈ। ਇਹ ਜੋ ਪੰਝੀ ਰੁਪਏ ਮਹੀਨਾ ਮਾਸਟਰ ਨੂੰ ਬੱਚਿਆਂ ਦੇ ਪੜਾਉਣ ਲਈ ਦੇਦੇ ਹਾਂ ਘੱਟ ਤੋਂ ਘਟ ਇਹ ਕੰਮ ਤਾਂ ਉਹ ਕਰ ਹੀ ਸਕਦਾ ਹੈ। ਇਤਨੇ ਰੁਪਏ ਬਚਾ ਕੇ ਉਹ ਟੱਬਰ ਦੀ ਚੰਗੀ ਮਦਦ ਕਰ ਸਕਦਾ ਹੈ। ਹੈ ਨਾਂ ਭਾਬੀ ਜੀ ਠੀਕ ?

ਪਰ ਭਾਬੀ ਦੇ ਜੁਵਾਬ ਤੋਂ ਪਹਿਲਾਂ ਹੀ ਗਰੀਸ਼ ਨੇ ਖੁਸ਼ ਹੋਕੇ ਆਖਿਆ, ਬਿਲਕੁਲ ਠੀਕ ਆਖਿਆ ਹੈ ਤੂੰ ? ਗਾਲੜ ਦੀ ਸਹਾਇਤਾ ਨਾਲ ਰਾਮ ਚੰਦ ਜੀ ਨੇ ਪੁਲ ਬੰਨ੍ਹ ਲਿਆ ਸੀ। ਇਸੇ ਤਰ੍ਹਾਂ ਹੀ ਥੋੜਿਆਂ ਤਾਂ ਬਹੁਤੇ ਹੋ ਜਾਂਦੇ ਹਨ।

ਫੇਰ ਇਸਤਰੀ ਵੱਲ ਵੇਖ ਕੇ ਆਖਿਆ, 'ਵੇਖਿਆ ਜੇ! ਮੈਂ ਮੁੱਢ ਤੋਂ ਹੀ ਵੇਖ ਰਿਹਾ ਹਾਂ ਕਿ ਰੁਪਏ ਪੈਸਿਆਂ ਦੇ ਸਬੰਧ ਵਿਚ ਇਸ ਦੀ ਬੁਧੀ ਬਹੁਤ ਤੇਜ ਹੈ। ਅੱਗੇ ਵਾਸਤੇ ਜਿਨਾਂ ਇਹ ਸੋਚ ਸਕਦਾ ਹੈ ਹੋਰ ਕੋਈ ਨਹੀਂ ਸੋਚ ਸਕਦਾ। ਜੇ ਇਹ ਨਾ ਦੱਸਦਾ ਤਾਂ ਮੈਂ ਤਾਂ ਐਨੇ ਰੁਪਏ ਐਵੇਂ ਭੰਗ ਦੇ ਭਾੜੇ ਹੀ ਸੁਟੀ ਦਾ ਰਿਹਾ ਸਾਂ। ਕੱਲ ਤੋਂ ਹੀ ਰਮੇਸ਼ ਮੁੰਡਿਆਂ ਨੂੰ ਪੜਾਉਣ ਲਗ ਪਏ। ਅਖਬਾਰ ਪੜ੍ਹ ੨ ਕੇ ਵਿਹਲਾ ਵੇਲਾ ਗੁਆਉਣਾ ਦਾ ਕੋਈ ਲਾਭ ਨਹੀਂ ?

ਸਿਧੇਸ਼ਵਰੀ ਨੇ ਕਿਹਾ, ਉਹਨੂੰ ਰੁਪਏ ਨਹੀਂ ਦਿਆਂਗੇ?

ਬਿਲਕੁਲ ਨਹੀਂ, ਤੇਰਾ ਮਤਲਬ ਹੈ ਕਿ ਮੈਂ ਫੇਰ ਵੀ ਉਹਨੂੰ ਰੁਪਏ ਦੇ ਦਿਆਂ?"

“ਉਹ ਪੜ੍ਹਾਏਗਾ ਹੀ ਕਿਉਂ, ਉਹਦੇ ਸਿਰ ਵਿਚ