ਪੰਨਾ:ਪਾਰਸ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਕੀੜਾ ਜ੍ਲਾਂਦਾ ਏ ?"

ਹਰੀਸ਼ ਨੇ ਆਖਿਆ, ਲਾਲਾ ਜੀ ਆਖ ਦਿਉ ਦੇ ਦਿਆਂਗਾ। ਆਖਿਆਂ ਕਿਤੇ ਸੱਚ ਮੁਚ ਹੀ ਦੇਣੇ ਥੋੜੇ ਪੈ ਜਾਦੇ ਹਨ। ਇਹਦਾ ਕੋਈ ਅਰਥ ਨਹੀਂ ਭਾਬੀ ਜੀ। ਮੈਂ ਤਾਂ ਭਰਾ ਹੋਰਾਂ ਦਾ ਸਕਾ ਭਰਾ ਹਾਂ ਮੇਰੀ ਸਲਾਹ ਵੀ ਲੈਣੀ ਚਾਹੀਦੀ ਹੈ। ਟੱਬਰ ਦੇ ਰੁਪੈ ਉੱਡਨ ਦਾ ਮੈਨੂੰ ਵੀ ਤਾਂ ਰੰਜ ਹੈ।

ਇਹੋ ਤਾਂ ਤੁਹਾਡੀਆਂ ਕੁਚਲ ਬੰਦੀਆਂ ਹਨ ਲਾਲਾ ਜੀ।' ਇਹ ਆਖ ਕੇ ਸਿਧੇਸ਼ਵਰੀ ਗੁੱਸੇ ਨਾਲ ਉਠਕੇ ਬਾਹਰ ਨੂੰ ਚਲੀ ਗਈ।

(੬)

ਸਿਧੇਸ਼ਵਰੀ ਦੀ ਸੇਵਾ ਦਾ ਭਾਰ ਨੈਨਤਾਰਾ ਨੇ ਆਪਣੇ ਸਿਰ ਲੈ ਲਿਆ ਸੀ। ਇਹ ਸੇਵਾ ਇਸਤਰਾਂ ਤਨ ਮਨ ਨਾਲ ਕੀਤੀ ਜਾਂਦੀ ਹੈ ਕਿ ਹੋਰ ਕਿਸੇ ਨੂੰ ਉਹ ਲਾਗੇ ਨਹੀਂ ਸੀ ਲਗਣ ਦੇਦੀ, ਸਿਧਸ਼ਵਰੀ ਨੇ ਇਹੋ ਜਹੀ ਸੇਵਾਂ ਸਾਰੀ ਉਮਰ ਕਿਸੇਪਾਸੋਂ ਨਹੀਂ ਸੀ ਕਰਵਾਈ, ਫੇਰਉਸਦਾ ਅਸ਼ਾਂਤ ਮਨ ਕਿਉਂ ਲੜਨ ਲਈ ਕਾਹਲਾ ਪੈ ਰਿਹਾ ਸੀ ਇਹ ਗਲ ਅੰਤਰਯਾਮੀ ਹੀ ਜਾਣ ਸਕਦਾ ਹੈ। ਉਸ ਦਿਨ ਛੇਆਂ ਮਹੀਨਿਆਂ ਦੇ ਰੋਗੀਆਂ ਦਾ ਸਿਧੇਸ਼ਵਰੀ ਰਸੋਈ ਦੇ ਬਰਾਂਡੇ ਵਿਚ ਜਾਕੇ ਥਕੀ ਰਹੀ ਤੇ ਮਾੜੀ ਜਹੀ