ਪੰਨਾ:ਪਾਰਸ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਵਾਜ਼ ਵਿਚ ਖਬਰੇ ਸਾਹਮਣੀ ਕੰਧ ਨੂੰ ਸੁਣਾਕੇ ਆਖਣ ਲੱਗੀ, "ਜੇ ਕੋਈ ਮੇਰੀ ਹੈ ਤਾਂ ਵਿਚਕਾਰਲੀ ਨੋਂਹ ਹੈ, ਜੇ ਇਹ ਨ ਹੁੰਦੀ ਤਾਂ ਮੈਨੂੰ ਖਬਰੇ ਸੜਕ ਤੇ ਮਰਨਾ ਪੈਦਾ । ਇਹੋ ਜਹੀ ਟਹਿਲ ਤਾਂ ਮੇਰੀ ਮਾਂ-ਭੈਣ ਵੀ ਨ ਕਰ ਸਕਦੀ ।'

ਸ਼ੈਲਜਾ ਰਸੋਈ ਵਿਚ ਰੋਟੀ ਪਕਾ ਰਹੀ ਸੀ ਉਸਨੇ ਸਭ ਕੁਝ ਸੁਣ ਲਿਆ, ਏਧਰ ਕਈਆਂ ਦਿਨਾਂ ਤੋਂ ਨ ਤਾਂ ਇਹ ਵੱਡੀ ਜਿਠਾਣੀ ਦੇ ਕਮਰੇ ਵਿਚ ਹੀ ਜਾਂਦੀ ਹੈ ਤੇ ਨਾ ਹੀ ਬੋਲਦੀ ਹੈ । ਹੁਣ ਵੀ ਉਹ ਚੁੱਪ ਚਾ੫ ਬੈਠੀ ਸੀ।

ਸਿਧੇਸ਼ਵਰੀ ਨੇ ਫੇਰ ਆਖਣਾ ਸ਼ੁਰੂ ਕੀਤਾ, ਬਿਗਾਨਿਆਂ ਨੂੰ ਖੁਆਉਣਾ ਸਿਰਫ ਪਾ੫ ਦਾ ਫਲ ਭੋਗਣਾ ਤੇ ਘਿਉ ਨੂੰ ਰੇਤ ਵਿਚ ਸੁੱਟਣ ਵਾਂਗੂੰ ਹੈ। ਵੇਲੇ ਸਿਰ ਕੋਈ ਕੰਮ ਨਹੀਂ ਆਉਂਦਾ । ਮੇਰੀ ਇਹ ਵਿਚਕਾਰਲੀ ਨੌਂਹ ਅਵਾਜ਼ ਮਾਰਨ ਤੋ ਪਹਿਲਾਂ ਚਲੀ ਆਉਂਦੀ ਹੈ। ਮੈਂ ਜਰਾ ਵੀ ਪੈਦਲ ਚਲਦੀ ਹਾਂ ਤਾਂ ਉਸਦਾ ਕਲੇਜਾ ਪਾਟਦਾ ਹੈ, ਮੇਰੀ ਭੈੜੀ ਕਿਸਮਤ ਕਿ ਇਹੋ ਜਹੀ ਆਪਣੀ ਨੋਂਹ ਨੂੰ ਵੀ ਮੈ ਦੂਜਿਆਂ ਦਾ ਕਹਿਣਾ ਸੁਣ ਕੇ ਬਗਾਨੀ ਸਮਝ ਰੱਖਿਆ ਸੀ ।

ਸ਼ੈਲਜਾ ਦੀਆਂ ਚੂੜੀਆਂ ਤੇ ਕੜਛੀ ਪਤੀਲੇ ਦੀ ਅਵਾਜ਼ ਸਭ ਉਹਦੀ ਕੰਨੀ ਪੈ ਰਿਹਾ ਹੈ ਐਨਾ ਪਾਪ ਹੁੰਦਿਆਂ ਹੋਇਆਂ ਵੀ ਜਦ ਉਸ ਨੇ ਐਨੇ ਵਡੇ ਝੂਠ ਦਾ ਕੋਈ ਜੁਵਾਬ ਨਹੀਂ ਦਿੱਤਾ ਤਦ ਤਾਂ ਉਹ ਬਹੁਤ ਹੀ ਘਬਰਾ ਗਈ, ਉਹਦੀ ਮੁਰਦਾ ਜਹੀ ਆਵਾਜ ਤੇ ਭਰਿਆ ਹੋਇਆ ਗਲ ਇਕੋ ਵੇਰ ਵੀ ਗੱਜ ਉਠਿਆ। ਉਹ ਕਹਿਣ ਲੱਗੀ, ਮਾਂ ਕੋਲੋਂ ਇਕ