ਪੰਨਾ:ਪਾਰਸ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੱਠੀ ਆਈ ਹੈ । ਉਹ ਕੋਈ ਪੜ੍ਹ ਕੇ ਸੁਣਾ ਦੇਵੇ, ਇਹ ਵੀ ਮੇਰੇ ਨਸੀਬ ਵਿਚ ਨਹੀਂ।

ਲੋਕਾਂ ਨੂੰ ਮੈ ਕਿਸ ਵਾਸਤੇ ਪਾਲਾਂ ਪੋਸਾਂ?

ਨੀਲਾ ਛੋਟੀ ਚਾਚੀ ਦੇ ਕੋਲ ਬੈਠੀ ਉਹਦੀ ਕੰਮ ਵਿਚ ਮਦਦ ਕਰ ਰਹੀ ਸੀ । ਉਹ ਉਥੋਂ ਹੀ ਬੋਲੀ, 'ਉਹ ਚਿੱਠੀ ਤਾਂ ਤੈਨੂੰ ਵਿਚਕਾਰਲੀ ਚਾਚੀ ਨੇ ਦੋ ਤਿੰਨ ਵਾਰ ਪੜ੍ਹ ਕੇ ਸੁਣਾ ਦਿੱਤੀ ਹੈ । ਕੀ ਕੋਈ ਹੋਰ ਚਿੱਠੀ ਆਈ ਹੈ ?"

"ਤੂੰ ਸਾਰੀਆਂ ਗੱਲਾਂ ਵਿਚ ਲੱਤ ਨ ਅੜਾਇਆ ਕਰ ਨੀਲਾ" ਲੜਕੀ ਏਦਾਂ ਤਾੜਕੇ ਫੇਰ ਬੋਲੀ, ਚਿੱਠੀ ਸੁਣਨ ਨਾਲ ਥੋੜਾ ਕੰਮ ਹੋ ਗਿਆ ਹੈ, ਚਿੱਠੀ ਦਾ ਜਵਾਬ ਵੀ ਤਾਂ ਭੇਜਣਾ ਹੈ । ਕੀ ਤੇਰੀ ਛੋਟੀ ਚਾਚੀ ਮਰ ਗਈ ਹੈ ਕਿ ਮੈਂ ਦੂਸਰੇ ਮਹੱਲੇ ਵਿਚੋਂ ਆਦਮੀ ਮੰਗਵਾਵਾਂ ਤੇ ਚਿੱਠੀ ਲਿਖਵਾਵਾਂ ?

ਨੀਲਾ ਨੇ ਵੀ ਗੁੱਸੇ ਵਿਚ ਆ ਕੇ ਆਖਿਆ, ਚਿੱਠੀ ਲਿਖਵਾਉਣ ਵਾਸਤੇ ਕੋਈ ਆਦਮੀ ਨਹੀਂ ਹੈ, ਅੱਜ ਸੰਗਰਾਂਦ ਦੇ ਦਿਨ ਚਾਚੀ ਨੂੰ ਮਾਰ ਰਹੀ ਏਂ ।

ਅਜ ਸੰਗਰਾਂਦ ਹੈ ਇਸ ਗਲ ਦਾ ਸਿਧੇਸ਼ਵਰੀ ਨੂੰ ਪਤ ਨਹੀਂ ਸੀ । ਉਹ ਇਕ ਵਾਰੀ ਹੀ ਫਿੱਕੀ ਪੈ ਗਈ, ਕਹਿਣ ਲੱਗੀ, ਤੂੰ ਲੋਹੜਾ ਮਾਰਿਆ ? ਮੈਂ ਮਰਨ ਦੀ ਬਾਬਤ ਕਦੋਂ ਮੂੰਹੋਂ ਲਫਜ ਕੱਢਿਆ ਹੈ। ਮੇਰੇ ਢਿੱਡ ਦੀ ਕੱਢੀ ਕੱਲ ਦੀ ਛੋਕਰੀ, ਮੇਰਾ ਮੂੰਹ ਬੰਦ ਕਰ ਰਹੀ ਹੈ, ਕਲ ਜਿਸਨੂੰ ਵਿਆਹਕੇ ਘਰ ਲਿਆਂਦਾ ਹੈ ਤੇ ਕੁਛੜ ਖਿਡਾ ੨