ਪੰਨਾ:ਪਾਰਸ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਐਨਾ ਵਡਿਆਂ ਕੀਤਾ ਸੀ, ਓਹ ਮੇਰੀ ਵਾਤ ਵੀ ਨਹੀਂ ਪਛਦੀ। ਐਨਾ ਦੁਖ ਭੋਗਦੀ ਹਾਂ ਪਰ ਮੌਤ ਵੀ ਨਹੀਂ ਆਉਂਦੀ ਅਜ ਤੋਂ ਮੈਂ ਇੱਕ ਘੁੱਟ ਵੀ ਦਵਾ ਪੀ ਜਾਵਾਂ ਤਾਂ ਮੈਨੂੰ ਵਡੀ ਤੋਂ ਵਡੀ ਸੌਂਹ ਹੈ।

ਰੋਣ ਹਾਕੀ ਹੋਈ ਹੋਈ ਸਿਧੇਸ਼ਵਰੀ ਦਾ ਗਲਾ ਵੀ ਰੁੱਕ ਗਿਆ ਉਹ ਆਪਣੇ ਕਮਰੇ ਅੰਦਰ ਜਾਕੇ ਧੰਮ ਕਰਦੀ ਆਪਣੇ ਮੰਜੇ ਤੇ ਜਾ ਸੁੱਤੀ, ਨੈਨਤਾਰਾ ਲਾਗਲੇ ਕਮਰੇ ਵਿਚ ਖਲੋਤੀ ਹੋਈ ਖਿੜਕੀ ਥਾਣੀ ਸਭ ਕੁਝ ਵੇਖ ਰਹੀ ਸੀ। ਹੁਣ ਉਹ ਹੌਲੀ ਜਹੀ ਸਿਧੇਸ਼ਵਰੀ ਦੇ ਕਮਰੇ ਵਿਚ ਜਾ ਕੇ ਉਸ ਦੇ ਸਰਹਾਣੇ ਬੈਠ ਗਈ । ਫੇਰ ਹੌਲੀ ਜਹੀ ਆਖਣ ਲੱਗੀ, ਇਕ ਚਿੱਠੀ ਲ਼ਿਖਵਾਉਣ ਬਦਲੇ ਉਹਦੀਆਂ ਮਿੰਨਤਾਂ ਕਰਨ ਦੀ ਕੀ ਲੋੜ ਸੀ? ਮੈਨੂੰ ਹੁਕਮ ਕਰਦੀਓਂ ਤਾਂ ਮੈਂ ਇਕ ਛੱਡਕੇ ਸੌ ਚਿੱਠੀਆਂ ਲਿਖ ਦੇਂਦੀ ।

ਸਿਧੇਸ਼ਵਰੀ ਕੁਝ ਬੋਲੀ ਨਹੀਂ। ਕੰਧ ਵਲ ਪਾਸਾ ਮੋੜ ਕੇ ਬੈਠੀ ਰਹੀ । ਨੈਨਤਾਰਾ ਨੇ ਕੁਝ ਚਿਰ ਚੁ੫ ਕਰਕੇ ਫੇਰ ਪੁਛਿਆ, "ਕੀ ਹੁਣੇ ਜਵਾਬ ਲਿਖ ਦਿਆਂ ਬੀਬੀ ?" ਸਿਧੇਸ਼ਵਰੀ ਜ਼ਰਾ ਰੁਖੀ ਜੇਹੀ ਅਵਾਜ਼ ਨਾਲੋ ਬੋਲੀ, ਤੂ ਬੜੀ ਬੜਬੋਲੀ ਏਂ ਛੋਟੀ ਨੂੰਹ । ਮੈਂ ਕਹਿ ਤਾਂ ਰਹੀਂ ਹਾਂ ਕਿ ਅਜੇ ਰਹਿਣ ਦਿਹ । ਤੈਥੋਂ ਨਹੀਂ ਹੋ ਸਕਣਾ ।

ਨੈਨਤਾਰਾ ਗੁਸੇ ਨਹੀਂ ਹੋਈ । ਜਿੱਥੋਂ ਕੰਮ ਕੱਢਣਾ ਹੁੰਦਾ ਹੈ ਉਥੇ ਉਸ ਨੂੰ ਗੁੱਸਾ ਤੇ ਅਭਿਮਾਨ ਜ਼ਰਾ ਵੀ ਤੰਗ ਨਹੀਂ ਕਰਦੇ । ਉਹ ਚੁ੫ ਚਾ੫ ਉਠ ਗਈ ।

ਕਰੀਬ ਦੋ ਵਜੇ ਸਿਧੇਸ਼ਵਰੀ ਨੇ ਲੜਕੀ ਨੂੰ ਸੱਦ ਕੇ