ਪੰਨਾ:ਪਾਰਸ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਦਾਸੀ ਛਾਈ ਜਾ ਰਹੀ ਹੈ । ਗੁਝੇ ਦਖ ਦੇ ਸੰਘਣੇ ਬੱਦਲ ਉਹਦੇ ਦਿਲ ਨੂੰ ਦਿਨ ਰਾਤ ਢੱਕ ਕੇ ਕਾਲਾ ਸ਼ਾਹ ਬਣਾ ਰਹੇ ਹਨ । ਇਹ ਵਿੱਚੇ ਵਿਚ ਘੁਲੀ ਜਾ ਰਹੀ ਹੈ।

ਨੀਲਾ ਨੇ ਆਖਿਆ, 'ਮਾਂ ਮੈਂ ਜਾਵਾਂ ?'

ਮਾਂ ਨੇ ਆਖਿਆ, 'ਕਿੱਥੇ ਦੱਸ ਤਾਂ ਸਹੀ ?'

ਨੀਲਾ ਚੁ੫ ਚਾਪ ਖਲੋਤੀ ਰਹੀ ।

ਸਿਧੇਸ਼ਵਰੀ ਹੁਣ ਸਾਰੇ ਜ਼ੋਰ ਨਾਲ ਕ੍ਰੋਧ ਨਾਲ ਭਰ ਪੀਤੀ ਉਠ ਕੇ ਬਹਿ ਗਈ । ਉੱਚੀ ਸਾਰੀ ਆਖਣ ਲੱਗੀ, 'ਕਿੱਥੇ ਜਾਣਾ ਹੈ ਤੂੰ ? ਛੋਟੀ ਚਾਚੀ ਨਾਲ ਤੇਰਾ ਐਨਾ ਪਿਆਰ ਪੈ ਗਿਆ ਹੈ ਕਿ ਤੂੰ ਇਕ ਘੜੀ ਵੀ ਮੇਰੇ ਪਾਸ ਨਹੀਂ ਖਲੋ ਸਕਦੀ । ਬੈਠੀ ਰਹੋ ਸਿਰਮੁੰਨੀਏਂ, ਇੱਥੇ ਹੀ ਬੈਠੀ ਰਹੋ। ਤੈਨੂੰ ਕਿਤੇ ਵੀ ਨਹੀਂ ਜਾਣ ਦਿਆਂਗੀ ।' ਇਹ ਆਖਕੇ ਉਹ ਧੰਮ ਕਰਦੀ ਬਿਸਤਟੇ ਤੇ ਲੰਮੀ ਪੈ ਗਈ ਤੇ ਦੂਜੇ ਪਾਸੇ ਮੂੰਹ ਮੋੜ ਲਿਆ ।

ਨੈਨਤਾਰਾ ਨੇ ਦੱਬੇ ਪੈਰੀਂ ਕਮਰੇ ਵਿਚ ਆਕੇ ਪਿਆਰ ਨਾਲ ਆਖਿਆ, 'ਵਾਹ ਬੱਚੀ ! ਹੁਣ ਤੂੰ ਮੁਟਿਆਰ ਹੋ ਗਈ ਏਂ । ਦੋ ਦਿਨਾਂ ਤਕ ਸਹੁਰੇ ਘਰ ਜਾਵੇਂਗੀ। ਹੁਣ ਜਿਨੇ ਦਿਨ ਹੋ ਸਕੇ ਮਾਂ ਪਿਓ ਦੀ ਸੇਵਾ ਕਰ ਲੈ । ਮਾਂ ਕੋਲ ਬਹੁ ਖਲੋ । ਕੋਲ ਬਹਿਕੇ ਕੁਝ ਮੱਤ ਵੀ ਸਿਖ ਲੈ। ਇਸ ਵੇਲੇ ਹਰ ਕਿਸੇ ਕੋਲ ਬਹਿਣਾ ਠੀਕ ਨਹੀਂ । ਜਾਹ ਜਾਕੇ ਪੈਰ ਹੀ ਘੱਟਣ ਲੱਗ ਜਾਹ ਬੀਬੀ ਜੀ ਸੌਂ ਜਾਣ । ਬੀਮਾਰ ਸਰੀਰ ਹੈ, ਕਈ ਚਿਰਾਂ ਤੋਂ ਜਾਗ ਰਹੀ ਹੈ ।

ਨੀਲਾ ਵਿਚਕਾਰਲੀ ਚਾਚੀ ਨਾਲ ਖੁਸ਼ ਨਹੀਂ ਸੀ।