ਪੰਨਾ:ਪਾਰਸ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂੰਹ ਉਠਾਕੇ ਜਰਾ ਖਫਾ ਜਿਹਾ ਹੋਕੇ ਬੋਲੀ, 'ਘਰ ਵਿਚ ਤਾਂ ਰਹਿੰਦੀ ਹਾਂ ਗੈਰ ਕਿਸਦੇ ਕੋਲ ਜਾਂਦੀ ਹਾਂ ? ਕੀ ਤੂੰ ਛੋਟੀ ਦੀ ਗੱਲ ਕਰ ਰਹੀ ਏਂ ?'

ਇਸਦਾ ਗੁੱਸੇ ਭਰਿਆ ਚਿਹਰਾ ਵੇਖਕੇ ਨੈਨਤਾਰਾ ਹੈਰਾਨਗੀ ਤੇ ਵੱਟ ਜਿਹਾ ਕਰਕੇ ਬੋਲੀ, 'ਮੈਂ ਕਿਸੇ ਦੀ ਗੱਲ ਨਹੀਂ ਕੀਤੀ, ਮੈਂ ਇਹੋ ਚਾਹੁੰਦੀ ਹਾਂ ਕਿ ਤੈਨੂੰ ਆਪਣੇ ਕਮਜ਼ੋਰ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ ਹੈ।'

ਸਿਧੇਸ਼ਵਰੀ ਨੇ ਲੰਮੇ ਪਿਆਂ ਪਿਆਂ ਹੀ ਕਿਹਾ, 'ਇਹ ਜ਼ਰੂਰ ਸੇਵਾ ਕਵੇਗੀ। ਮੈਂ ਮਰ ਜਾਵਾਂਗੀ ਤਾਂ ਇਹ ਨੂੰ ਠੰਢ ਪਏਗੀ ।'

ਨੈਨਤਾਰਾ ਨੇ ਆਖਿਆ 'ਇਹ ਤਾਂ ਅਜੇ ਬੱਚੀ ਹੈ ਇਹਨੂੰ ਮਾੜੇ ਚੰਗੇ ਦੀ ਸਮਝ ਨਹੀਂ, ਪਰ ਛੋਟੀ ਨੋਂਹ ਤਾਂ ਨਿਆਣੀ ਨਹੀਂ। ਉਹਨੂੰ ਤਾਂ ਆਖਣਾ ਚਾਹੀਦਾ ਹੈ, ਜਾਹ ਧੀਏ ਜਾਕੇ ਮਾਂ ਕੋਲ ਬਹੁ । ਉਹ ਆ੫ ਤਾਂ ਆਉਂਦੀ ਨਹੀ ਕੁੜੀ ਨੂੰ ਤਾਂ ਅਉਣ ਦੇਵੇ ?"

ਨੀਲਾ ਕੁਝ ਜੁਵਾਬ ਦੇਣਾ ਚਾਹੁੰਦੀ ਸੀ। ਪਰ ਕਿਸੇ ਤਰ੍ਹਾਂ ਇਸ ਗੱਲ ਨੂੰ ਵਿਚੇ ਦਬਾਕੇ ਚੁੱਪ ਕਰ ਰਹੀ ।

ਸਿਧੇਸ਼ਵਰੀ ਨੇ ਮੂੰਹ ਫੇਰ ਕੇ ਆਖਿਆ ਤੈਨੂੰ ਸੱਚ ਆਖ ਰਹੀ ਹਾਂ ਧੀਏ, ਮੇਰਾ ਦਿਲ ਨਹੀਂ ਚਾਹੁੰਦਾ ਜੋ ਛੋਟੀ ਦਾ ਮੂੰਹ ਵੀ ਵੇਖ ਜਾਵਾਂ । ਉਹ ਤਾਂ ਮੇਰੇ ਵਾਸਤੇ ਇਕ ਜ਼ਹਿਰ ਹੋ ਗਈ ਹੈ । ਮੇਰੀਆਂ ਅੱਖਾਂ ਉਸ ਨੂੰ ਵੇਖ ਹੀ ਨਹੀਂ ਸੁਖਾਉਂਦੀਆਂ ।"

ਨੈਨਤਾਰਾ ਨੇ ਆਖਿਆ, 'ਏਦਾਂ ਨ ਆਖ ਬੀਬੀ ਜੀ!