ਪੰਨਾ:ਪਾਰਸ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ਾਰ ਗੁੱਸਾ ਕਿਉਂ ਨਾ ਹੋਵੇ ਅਖੀਰ ਨੂੰ ਉਹ ਸਾਰਿਆਂ ਨਾਲੋਂ ਛੋਟੀ ਹੈ। ਛੋਟੀ ਚੀਜ਼ ਹਰ ਇਕ ਨੂੰ ਪਿਆਰੀ ਹੁੰਦੀ ਹੈ। ਜੇ ਤੂੰ ਗੁੱਸੇ ਹੋ ਗਈਓਂ ਤਾਂ ਉਸ ਵਾਸਤੇ ਕਿਹੜਾ ਥਾਂ ਰਹਿ ਜਇਗਾ ? ਹਾਂ ਚੇਤਾ ਆ ਗਿਆ ਇਸੇ ਮਹੀਨੇ ਪੰਜ ਸੌ ਰੁਪੈ ਮਿਲੋ ਹਨ ਉਹਨਾਂ ਵਿਚੋਂ' ਕੁਝ ਰੁਪੈ ਰੱਖ ਕੇ ਬਾਕੀ ਰੁਪੈ ਤੁਹਾਨੂੰ ਦੇ ਦੇਣ ਲਈ ਆਖਿਆ ਹੈ, ਸੋ ਆਹ ਲੈ ਬੀਬੀ ਜੀ ।' ਇਹ ਆਖ ਕੇ ਉਸਨੇ ਪੰਜ ਨੋਟ ਖੋਲਕੇ ਸਿਧੇਸ਼ਵਰੀ ਦੇ ਹੱਥ ਫੜਾ ਦਿਤੇ ।

ਉਦਾਸ ਚਿਹਰੇ ਨਾਲ ਸਿਧੇਸ਼ਵਰੀ ਨੇ ਹੱਥ ਅਗਾਂਹ ਕਰਕੇ ਰੁਪੈ ਫੜ ਲਏ ਤੇ ਨੀਲਾ ਨੂੰ ਕਹਿਣ ਲੱਗੀ 'ਜਾਹ ਆਪਣੀ ਛੋਟੀ ਚਾਚੀ ਨੂੰ ਸਦ ਲਿਆ । ਆਖੀਂ, ਰੁਪੈ ਸੰਦੂਕ ਵਿਚ ਰਖਣੇ ਹਨ ।'

ਨੈਨਤਾਰਾ ਦਾ ਚਿਹਰਾ ਕਾਲਾ ਹੋ ਗਿਆ ਇਹ ਰੁਪੈ ਦੇ ਕੇ ਜੋ ਉਹ ਆਪਣੇ ਮਨ ਅੰਦਰ ਨਕਸ਼ੇ ਬਣਾ ਰਹੀ ਸੀ ਸਭ ਸਾਫ ਹੋ ਗਏ । ਸਿਧੇਸ਼ਵਗੀ ਦੇ ਮੂੰਹ ਤੇ ਕੋਈ ਖੁਸ਼ੀ ਨਹੀਂ ਆਈ । ਇਸਤੋਂ ਬਿਨਾਂ ਰੁ੫ ਰੱਖਣ ਵਾਸਤੇ ਵੀ ਛੋਟੀ ਨੂੰਹ ਨੂੰ ਹੀ ਸਦਿਆ ਗਿਆ। ਸੰਦੂਕ ਦੀ ਕੁੰਜੀ ਹੁਣ ਵੀ ਉਸੇ ਦੇ ਪਾਸ ਹੈ। ਅਸਲ ਵਿਚ ਇਹਨਾਂ ਰੁਪਇਆਂ ਦੇ ਦੇਣ ਦਾ ਇਕ ਗੁਪਤ ਇਤਹਾਸ ਸੀ। ਹਰੀਸ਼ ਦੀ ਦੇਣ ਦੀ ਬਿਲਕੁਲ ਇੱਛਾ ਨਹੀਂ ਸੀ । ਸਿਰਫ ਨੈਨਤਾਰਾ ਹੀ ਇੱਕ ਚਲ ਚਲਣ ਵਾਸਤੇ ਬਦੋ ਬਦੀ ਪੜੀ ਪਾਸੋਂ ਰੁਪੈ ਕੱਢ ਲਿਆਈ ਸੀ । ਸਿਧੇਸ਼ਵਰੀ ਦੇ ਇਸ ਵਰਤਾਵ ਨਾਲ ਰੁਪੈ ਤਾਂ ਡੁਬ ਹੀ ਗਏ ਸਨ। ਉਪਰੋਂ ਹੋਰ ਕ੍ਰੋਧ ਨਾਲ ਜੀਅ