ਪੰਨਾ:ਪਾਰਸ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਹੋ ਜਿਹਾ ਭੈੜਾ ਹੋ ਗਿਆ ਕਿ ਮਰ ਜਾਨ ਨੂੰ ਜੀ ਕਰ ਰਿਹਾ ਸੀ ।

ਸ਼ੈਲਜਾ ਆ ਗਈ ਛੇਆਂ ਦਿਨਾਂ ਪਿਛੋਂ ਉਸਨੇ ਜਿਠਾਣੀ ਦੇ ਮੂੰਹ ਵਲ ਵੇਖ ਕੇ ਸਹਿਜ ਸੁਭਾ ਹੀ ਕਿਹਾ,

'ਤੁਸਾਂ ਮੈਨੂੰ ਸਦਿਆ ਸੀ ?'

ਸ਼ੈਲਜਾ ਦੇ ਇਹਨਾਂ ਸ਼ਬਦਾਂ ਨੇ ਸਿਧੇਸ਼ਵਰੀ ਦੇ ਕੰਨਾਂ ਵਿਚ ਅੰਮ੍ਰਿਤ ਚੋ ਦਿੱਤਾ ਸੀ। ਉਹ ਝੁੱਟ ਪਟ ਨਰਮ ਜਹੇ ਹੋਕੇ ਕਹਿਣ ਲੱਗੀ, "ਹਾਂ ਭੈਣ ਮੈਂ ਹੀ ਸਦਿਆ ਸੀ । ਬਹੁਤ ਸਾਰੇ ਰੁਪੈ ਬਾਹਰ ਸਨ ਮੈਂ ਆਖਿਆ ਆ ਕੇ ਸੰਦੂਕ ਵਿਚ ਰੱਖ ਜਾਏ । ਆਹ ਲੈ ਰਪੈ।' ਇਹ ਆਖ ਕੇ ਉਸਨੇ ਉਸਦੇ ਸੱਜੇ ਹੱਥ ਤੇ ਕੁਝ ਨੋਟ ਰਖ ਦਿੱਤੇ । ਇਹ ਵੀ ਉਸਨੇ ਨ ਕਿਹਾ ਕਿ ਇਹ ਕਿਸਦੇ ਹਨ ਜਾਂ ਕਿਸ ਪਾਸੋਂ ਮਿਲੇ ਹਨ ।

ਸ਼ੈਲਜਾ ਆਪਣੇ ਪੱਲੇ ਬੱਧੀ ਹੋਈ ਚਾਬੀ ਨਲ ਸੰਦੂਕ ਖੋਲ੍ਹਕੇ ਹੌਲੀ ਜਹੀ ਉਸ ਵਿਚ ਰੁ੫ਏ ਰੱਖਣ ਲੱਗ ਪਈ । ਇਹ ਨੈਨਤਾਰਾ ਪਾਸੋਂ ਸਹਾਰਿਆ ਨ ਗਿਆ । ਫੇਰ ਵੀ ਅੰਦਰਲਾ ਗੱਚ ਅੰਦਰ ਹੀ ਦਬਾ ਕੇ ਉਹ ਕੁਝ ਖੁਸ਼ਕ ਜਿਹਾ ਹਾਸਾ ਹੱਸਦੀ ਹੋਈ ਬੋਲੀ, 'ਇਸੇ ਕਰਕੇ ਤੁਹਾਡੇ ਦੇਉਰ ਮੈਨੂੰ ਆਖ ਰਹੇ ਸਨ, ਚਾਚੇ ਦਾ ਪੁਤ ਭਰਾ ਕੋਈ ਮਤੇਇਆ ਭਰਾ ਨਹੀਂ । ਆਪਣਾ ਸਕਾ ਭਰਾ ਹੈ ਜੇ ਇਹਨਾਂ ਦਾ ਨਹੀਂ ਖਾਵਾਂਗਾ ਤਾਂ ਹੋਰ ਕਿਸਦਾ ਖਾਵਾਂਗਾ ?' ਫੇਰ, ਵੀ ਜੇ ਇਸਤਰ੍ਹਾਂ ਪੰਜ ਛੇ ਸੌ ਰੁਪਇਆ ਮਹੀਨਾ ਜੇ ਭਰਾ ਨੂੰ ਸਹਾਇਤਾ ਦੇ ਸਕਾਂ ਤਾਂ ਬਹੁਤ ਚੰਗਾ ਹੋਵੇ । ਕਿਉਂ ਬੀਬੀ ਹੈ ਨ ਠੀਕ ?'