ਪੰਨਾ:ਪਾਰਸ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧੇਸ਼ਵਰੀ ਦਾ ਹਸਦਾ ਹੋਇਆ ਚਿਹਰਾ ਗੰਭੀਰ ਹੋ ਗਿਆ। ਉਹ ਕੋਈ ਜੁਵਾਬ ਨ ਦੇਕੇ ਸ਼ੈਲਜਾ ਦੇ ਮੂੰਹ ਵੱਲ ਵੇਖਣ ਲੱਗ ੫ਈ । ਨੈਨਤਾਰਾ ਸ਼ਾਇਦ ਇਸਦੀ ਗੰਭੀਰਤਾ ਦਾ ਕਾਰਨ ਨਹੀਂ ਸੀ ਸਮਝ ਸਕੀ, ਆਖਣ ਲੱਗੀ, 'ਸ੍ਰੀ ਰਾਮ ਚੰਦ੍ਰ ਨੇ ਗਾਲੜ ਦੀ ਸਹਾਇਤਾ ਨਾਲ ਪੁਲ ਬੰਨ ਲਿਆਂ ਸੀ ।' ਇਸੇ ਕਰਕੇ ਉਹ ਕਦੇ ੨ ਆਖਦੇ ਰਹਿੰਦੇ ਹਨ ਕਿ ਵੱਡੀ ਭਾਬੀ ਕਿਸੇ ਪਾਸੋਂ ਹੱਥ ਟੱਡ ਕੇ ਕੁਝ ਨਹੀਂ ਮੰਗਦੀ । ਪਰ ਕੀ ਸਾਨੂੰ ਆਪਣੇ ਆਪ ਕੁਝ ਨਹੀਂ ਸੋਚਣਾ ਚਾਹੀਦਾ ? ਇਕ ਜਣਾ ਕਮਾਏ ਤੇ ਸਾਰਾ ਟੱਬਰ ਖਾਣ ਤੇ ਲੱਕ ਬੰਨ੍ਹ ਲਏ ਏਦਾਂ ਕਿਦਾਂ ਚਲ ਸਕਦਾ ਹੈ ? ਤੈਨੂੰ ਵੀ ਤਾਂ 'ਹਰੀ' ਤੇ 'ਮਣੀ' ਲਈ ਕੁਝ ਇੱਕਠਾ ਕਰ ਜਾਣਾ ਚਾਹੀਦਾ ਹੈ। ਸਾਡੇ ਲੋਕਾਂ ਵਾਸਤੇ ਸਭ ਕੁਛ ਖਰਚ ਕਰ ਦੇਣ ਨਾਲ ਕੰਮ ਕਿੱਦਾਂ ਚਲੇਗਾ। ਕਿਉਂ ਮੈਂ ਝੂਠ ਥੋੜਾ ਆਖਦੀ ਹਾਂ ਬੀਬੀ ਜੀ ?'

ਸਿਧੇਸ਼ਵਰੀ ਨੇ ਭਾਰਾ ਜਿਹਾ ਮੂੰਹ ਬਣਾਕੇ ਆਖਿਆ, "ਇਹ ਤਾਂ ਠੀਕ ਹੈ ।"

ਸ਼ੈਲਜਾ ਨੇ ਸੰਦੂਕ ਬੰਦ ਕਰਕੇ ਵੱਡੀ ਜਿਠਾਣੀ ਦੇ ਸਾਹਮਣੇ ਆ ਕੇ ਰਿੰਗ ਵਿਚੋਂ ਚਾਬੀ ਖੋਲ੍ਹਕੇ ਉਸਨੇ ਮੰਜੇ ਤੇ ਸਟ ਦਿਤੀ ਤੇ ਆ੫ ਜਾਣ ਲਈ ਤਿਆਰ ਹੋ ਪਈ । ਸਿਧੇਸ਼ਵਰੀ ਕ੍ਰੋਧ ਨਾਲ ਭੜਕ ਉਠੀ, ਪਰ ਆਪਣੇ ਆਪ ਨੂੰ ਸੰਭਾਲ ਕੇ ਸਹਿਜ ਨਾਲ ਕਿਹਾ, ਇਹ ਕੀ ਗੱਲ ?

ਸ਼ੈਲਜਾ ਮੂੰਹ ਭੁਆ ਕੇ ਖੜੀ ਹੋ ਗਈ ਤੇ ਆਖਣ ਲੱਗੀ,"ਕਈਆਂ ਦਿਨਾਂ ਤੋਂ ਸੋਚ ਰਹੀ ਸਾਂ ਕਿ ਇਹ ਚਾਬੀ