ਪੰਨਾ:ਪਾਰਸ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਮੇਰੇ ਕੋਲ ਨਹੀਂ ਰਹਿਣੀ ਚਾਹੀਦੀ, ਗਰੀਬੀ ਨਾਲ ਹੀ ਆਦਮੀ ਦਾ ਜੀਵਨ ਨਸ਼ਟ ਹੁੰਦਾ ਹੈ, ਮੇਰੇ ਤਾਂ ਸਭ ਪਾਸੀਂ ਗਰੀਬੀ ਹੀ ਗਰੀਬੀ ਹੈ । 'ਦੁੱਧ ਤੇ ਬੁਧ ਫਿਟਦਿਆਂ ਚਿਰ ਹੀ ਕਿੰਨਾਕੁ ਲਗਦਾ ਹੈ ?" ਠੀਕ ਹੈ ਨਾਂ ਛੋਟੀ ਵਿਚਕਾਰਲੀ ਬੀਬੀ ਜੀ?"

ਨੈਨਤਾਰਾ ਨੇ ਆਖਿਆ, "ਮੈਂ ਤਾਂ ਤੇਰੀ ਕਿਸੇ ਗਲ ਵਿਚ ਵੀ ਦਖਲ ਨਹੀਂ ਦੇਂਦੀ । ਮੈਨੂੰ ਕਿਉਂ ਝੂਠ ਮੂਠ ਹੀ ਧੂਹੀ ਫਿਰਦੀ ਏਂ ?"

ਸਿਧੇਸ਼ਵਰੀ ਨੇ ਆਖਿਆ, "ਹੁਣ ਤਕ ਬੁੱਧੀ ਕਿਉਂ ਨ ਫਿਟ ਗਈ ?'

ਸ਼ੈਲਜਾ ਨੇ ਆਖਿਆ, "ਜੇ ਹੁਣ ਤਕ ਬੁੱਧੀ ਨਹੀਂ ਫਿੱਟੀ ਤਾਂ ਇਸਦਾ ਇਹ ਮਤਲਬ ਨਹੀਂ ਕਿ ਕਦੇ ਵੀ ਦਿਲ ਬੇਈਮਾਨ ਨਹੀਂ ਹੋ ਸਕਦਾ । ਐਸੇ ਹੀ ਤਾਂ ਅਸੀਂ ਤੁਹਾਡੇ ਲੋਕਾਂ ਦਾ ਖਾ ਰਹੇ ਹਾਂ, ਪਹਿਨ ਰਹੇ ਹਾਂ । ਇਸ ਕਰਕੇ ਨ ਅਸੀਂ ਪੈਸੇ ਨਾਲ ਸਹਾਇਤਾ ਕਰ ਸਕਦੇ ਹਾਂ ਨ ਤਨ ਨਾਲ ੫ਰ ਕੀ ਹਮੇਸ਼ਾਂ ਏਦਾਂ ਹੈ ਕਰਦਿਆਂ ਰਹਣਾ ਠੀਕ ਹੈ ?'

ਸਿਧੇਸ਼ਵਰੀ ਦਾ ਚਿਹਰਾ ਕਰੋਧ ਨਾਲ ਲਾਲ ਹੈ ਗਿਆ ਕਹਿਣ ਲਗੀ, 'ਐਨੀ ਦੂਰ ਦੀ ਸੋਚਣ ਵਾਲੀ ਕਦੋਂ ਤੋਂ ਬਣ ਗਈ ਏਂ ? ੫ਹਿਲਾਂ ਤੁਹਾਡੀਆਂ ਇਹ ਵਿਚਾਰਾਂ ਕਿਥੇ ਸਨ ?'

ਸ਼ੈਲਜਾ ਨੇ ਕੰਬਦੀ ੨ ਅਵਾਜ਼ ਨਾਲ ਆਖਿਆ, "ਕਿਉਂ ਗੁੱਸਾ ਕਰਕੇ ਆਪਣੇ ਆਪ ਨੂੰ ਤਾਉਨੀਏਂ ਬੀਬੀ ਜੀ ! ਹੁਣ ਤੈਨੂੰ ਵੀ ਸਾਡਾ ਇਕੱਠਿਆਂ ਰਹਿਣਾ ਚੰਗਾ ਨਹੀਂ