ਪੰਨਾ:ਪਾਰਸ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗਦਾ ਤੇ ਮੈਂ ਵੀ ਇਕੱਠਿਆਂ ਰਹਿਕੇ ਖੁਸ਼ ਨਹੀਂ।'

ਕ੍ਰੋਧ ਦੇ ਮਾਰਿਆਂ ਸਿਧੇਸ਼ਵਰੀ ਦੇ ਮੂੰਹੋਂ ਕੋਈ ਗਲ ਨ ਨਿਕਲ ਸਕੀ।

ਨੈਨਤਾਰਾ ਨੇ ਉਸ ਵਲੋਂ ਪੁਛਿਆ, "ਮੰਨ ਲਿਆ ਕਿ ਬੀਬੀ ਨੂੰ ਚੰਗਾ ਨਹੀਂ ਲਗਦਾ ਪਰ ਤੈਨੂੰ ਕਿਉਂ ਨਹੀਂ ਚੰਗਾ ਲਗਦਾ ?"

ਸ਼ੈਲਜਾ ਇਹਦਾ ਜਵਾਬ ਦੇਣ ਤੋਂ ਬਿਨਾਂ ਹੀ ਬਾਹਰ ਜਾ ਰਹੀ ਸੀ ਇਨੇ ਚਿਰ ਨੂੰ ਸਿਧੇਸ਼ਵਰੀ ਜ਼ੋਰ ਦੀ ਬੋਲ ਪਈ, "ਮੂੰਹ ਸੜੀਏ, ਆਖਦੀ ਜਾਹ ਕਦੋਂ ਕੁ ਇਥੋਂ ਦਫਾ ਹੋ ਜਾਇਗੀ ?' ਤੇਰੇ ਜਾਣ ਤੇ ਮੈਂ ਮਠਿਆਈ ਵੰਡਾਂਗੀ । ਮੇਰਾ ਸੋਨੇ ਵਰਗਾ ਘਰ ਤੁਸਾਂ ਫਸਾਦ ਪਾ ਪਾ ਕੇ ਖਾਕ ਸ਼ਾਹ ਕਰ ਦਿਤਾ ਹੈ। ਸਭ ਝਗੜੇ ਮਿਟ ਜਾਣਗੇ । ਵਿਚਕਾਰਲੀ ਨੋਂਹ ਝੂਠ ਤਾਂ ਨਹੀਂ ਕਹਿੰਦੀ ਕਿ ਆਦਮੀ ਪਾਸ ਜਰਾਂਦ ਨ ਹੋਵੇ ਤਾਂ ਉਹ ਬੋਲ ਨਹੀਂ ਸਕਦਾ । ਸੋ ਜਿਨੇ ਰੁਪੈ ਤੂੰ ਮੇਰੇ ਚੁਰਾਏ ਨੇ ਉਹਨਾਂ ਦਾ ਹਿਸਾਬ ਦੇ ਜਾਹ ।

ਸ਼ੈਲਜਾ ਮੁੜ ਕੇ ਖੜੀ ਹੋ ਗਈ। ਉਹਦਾ ਮੂੰਹ ਤੇ ਅੱਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਪਰ ਝੱਟ ਕੁ ਪਿੱਛੋਂ ਹੀ ਉਹ ਮੂੰਹ ਭੁਆ ਕੇ ਚੁਪ ਚਾ੫ ਚਲੀ ਗਈ ।

ਸਿਧੇਸ਼ਵਰੀ ਦਰਖਤ ਦੀ ਟੁੱਟੀ ਹੋਈ ਟਾਹਣੀ ਵਾਗੂੰ ਬਿਸਤਰੇ ਤੇ ਲੇਟ ਕੇ ਰੋਣ ਲੱਗ ਪਈ । ਆਖਦੀ ਸੀ, ਇਸ ਸਿਰ ਸੜੀ ਨੂੰ ਮੈਂ ਬੁਰਕੀਆਂ ਦੇ ਦੇ ਕੇ ਪਾਲਿਆ ਹੈ, ਪਰ ਅਜ ਇਹ ਮੇਰਾ ਨਿਰਾਦਰ ਕਰਕੇ ਚਲੀ ਗਈ ਹੈ । ਆ ਲੈਣ ਦਿਹ ਉਹਨੂੰ ਘਰ ਆ ਲੈਣ ਦਿਹ । ਜੇ ਮੈਂ ਇਹਨੂੰ