ਪੰਨਾ:ਪਾਰਸ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਵਿਹੜੇ ਵਿਚ ਜੀਉਂਦਿਆਂ ਨ ਦਬਵਾ ਦਿੱਤਾ ਤਾਂ ਮੇਰਾ ਨਾਂ ਸਿਧੇਸ਼ਵਰੀ ਨਹੀਂ।

(੭)

ਸਿਧੇਸ਼ਵਰੀ ਦੇ ਸਭਾ ਵਿਚ ਇਕ ਵਡਾ ਭਾਰੀ ਨੁਕਸ ਸੀ, ਉਹਦਾ ਇਰਾਦਾ ਪੱਕਾ ਨਹੀਂ ਸੀ, ਇਸੇ ਕਰਨੇ ਉਹ ਕਿਸੇ ਤੇ ਪੂਰਾ ਪੂਰਾ ਯਕੀਨ ਨਹੀਂ ਸੀ ਕਰ ਸਕਦੀ। ਅੱਜ ਦਾ ਪੱਕਾ ਇਰਾਦਾ ਕਲ ਮਾਮੂਲੀ ਜਿਹੀ ਗੱਲ ਤੋਂ ਬਦਲ ਜਾਂਦਾ ਸੀ। ਸ਼ੈਲਜਾ ਤੇ ਮੁਢ ਤੋਂ ਉਸਦਾ ਪੱਕਾ ਯਕੀਨ ਸੀ। ਪਰ ਥੋੜਿਆਂ ਦਿਨਾਂ ਤੋਂ ਹੀ ਨੈਨਤਾਰਾ ਨੇ ਇਸਦੇ ਕੰਨ ਭਰ ਦਿਤੇ ਹਨ। ਇਸ ਨੂੰ ਹੁਣ ਸ਼ੱਕ ਹੋ ਗਿਆ ਹੈ ਕਿ ਸ਼ੈਲਜਾ ਨੇ ਆਪਣੀ ਹੱਥੀਂ ਰੁਪੈ ਰਖਦਿਆਂ ਕੱਢਦਿਆਂ ਕੁਝ ਜ਼ਰੂਰ ਗੜਬੜ ਕੀਤੀ ਹੈ। ਇਹਨਾਂ ਰੁਪੱਇਆਂ ਦਾ ਮੁੱਢ ਕਿਥੇ ਹੈ। ਇਹ ਲੱਭਣ ਲਗਿਆਂ ਵੀ ਉਹਨੂੰ ਜ਼ਰਾ ਔਖਿਆਈ ਨਹੀਂ ਹੋ ਸਕੀ, ਫਿਰ ਵੀ ਉਹ ਪਤੀ ਤੇ ਬਚਿਆਂ ਨੂੰ ਲੈਕੇ ਇਸੇ ਸ਼ਹਿਰ ਵਿਚ ਕਿਸੇ ਹੋਰਸ ਥਾਂ ਰਹਿਣ ਦਾ ਹੌਸਲਾ ਕਰ ਲਏਗੀ। ਇਸ ਗੱਲ ਨੂੰ ਇਹ ਨਹੀਂ ਸੀ ਜਾਣਦੀ।

ਰਾਤ ਨੂੰ ਵਡੇ ਬਾਬੂ ਅਖਾਂ ਤੋ ਐਨਕ ਲਾਹਕੇ, ਬਾਹਰ ਵਾਲੇ ਕਮਰੇ ਵਿਚ ਬੈਠੇ ਗੈਸ ਦੀ ਰੋਸ਼ਨੀ ਵਿਚ