ਪੰਨਾ:ਪਾਰਸ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਕਚਹਿਰੀ ਦੇ ਜ਼ਰੂਰੀ ਕਾਗਜ਼ ਵੇਖ ਰਹੇ ਸਨ । ਸਿਧੇਸ਼ਵਰੀ ਨੇ ਉਹਨਾਂ ਦੇ ਕਮਰੇ ਵਿਚ ਵੜਦਿਆਂ ਹੀ ਕੰਮ ਦੀ ਗਲ ਛੇੜ ਦਿਤੀ । ਕਹਿਣ ਲੱਗੀ, ਤੁਹਾਡੀ ਐਨੀ ਮਰਨ ਮਿਟੀ ਚੁੱਕਣ ਦਾ ਕੀ ਲਾਹ ? ਮੁਫਤ ਦੀ ਬਾੜ ਨੂੰ ਖੁਆਉਣ ਲਈ ਐਨੀ ਮਿਹਨਤ ਕਰਨ ਦੀ ਕੀ ਲੋੜ ?

ਗਰੀਸ਼ ਦੇ ਕੰਨੀ ਖਬਰੇ ਖੁਆਉਣ ਪਿਆਉਣ ਦੀ ਗੱਲ ਹੀ ਪੁੱਜੀ ਸੀ, ਉਸਨੇ ਸਿਰ ਉੱਚਾ ਕਰਕੇ ਆਖਿਆ, 'ਨਹੀਂ ਬਹੁਤਾ ਚਿਰ ਨਹੀ। ਆਹ ਥੋੜੇ ਜਹੇ ਕਾਗਜ਼ ਵੇਖਕੇ ਰੋਟੀ ਖਾਣ ਲਈ ਚਲਿਆ ਚਲਦਾ ਹਾਂ, ਤੁਸੀਂ ਚਲੋ।'

ਸਿਧੇਸ਼ਵਰੀ ਨੇ ਗੁੱਸੇ ਵਿਚ ਆਕੇ ਆਖਿਆ, "ਖਾਣ ਦੀ ਗੱਲ ਤੁਹਾਡੇ ਨਾਲ ਕੌਣ ਕਰ ਰਿਹਾ ਹੈ ।ਮੈਂ ਆਖਦੀ ਹਾਂ ਕਿ ਛੋਟੀ ਨੋਂਹ ਤੇ ਲਾਲਾ ਜੀ ਚੰਗੀ ਤਰ੍ਹਾਂ ਤਿਆਰੀ ਕਰਕੇ ਘਰੋਂ ਜਾ ਰਹੇ ਹਨ।

ਗ਼ਰੀਸ਼ ਕੁਝ ਸੁਚੇਤ ਹੋਕੇ ਬੋਲਿਆ, 'ਹਾਂ ਸੁਣੀ ਕਿਉਂ ਨਹੀਂ ! ਛੋਟੀ ਨੋਂਹ ਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਆਖ ਦਿਹ। ਨਾਲ ਹੋਰ ਕੌਣ ਕੌਣ ਜਾ ਰਿਹਾ ਏ ?.......... ਮਣੀ ਨੂੰ........।' ਮੁਕਦਮੇ ਦਿਆਂ ਕਾਗਜ਼ਾਂ ਵਿਚ ਦਿਲ ਫਸ ਜਾਣ ਕਰਕੇ ਗੱਲ ਬਾਤ ਇੱਥੋਂ ਤੱਕ ਹੀ ਰਹਿ ਗਈ ।

ਸਿਧੇਸ਼ਵਰੀ ਗੁਸੇ ਦੇ ਮਾਰਿਆਂ ਪਿੱਟ ਉਠੀ, 'ਮੇਰੀ ਇਕ ਗੱਲ ਵੀ ਤੁਸੀਂ ਧਿਆਨ ਦੇਕੇ ਨਹੀਂ ਸੁਣ ਰਹੇ । ਮੈਂ ਕੀ ਆਖਦੀ ਹਾਂ ਤੇ ਤੁਸੀਂ ਕੀ ਜਵਾਬ ਦੇ ਰਹੇ ਹੋ। ਛੋਟੀ ਨੋਂਹ ਹੋਰੀਂ ਘਰ ਛਡ ਕੇ ਜਾ ਰਹੇ ਹਨ।'

ਝਾੜ ਖਾ ਕੇ ਗਰੀਸ਼ ਹੋਰੀਂ ਚੌਂਕ ਪਏ। ਪੁਛਣ