ਪੰਨਾ:ਪਾਰਸ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗੇ, ਕਿੱਥੇ ਜਾ ਰਹੇ ਹਨ ?

ਸਿਧੇਸ਼ਵਰੀ ਨੇ ਉਸੇ ਤਰ੍ਹਾਂ ਉੱਚੇ ਸੁਰ ਨਾਲ ਆਖਿਆ, 'ਮੈਨੂੰ ਕੀ ਪਤਾ ਹੈ ਕਿ ਕਿਥੇ ਜਾ ਰਹੇ ਹਨ ?'

ਗਰੀਸ਼ ਨੇ ਆਖਿਆ, "ਪਤਾ ਲਿਖ ਕੇ ਰੱਖ ਲੈ ?'

ਸਿਧੇਸ਼ਵਰੀ ਇਸ ਅਪਮਾਨ ਨੂੰ ਨਾ ਸਹਾਰਦੀ ਹੋਈ ਮੱਥੇ ਤੇ ਹੱਥ ਮਾਰ ਕੇ ਆਖਣ ਲੱਗੀ, ਮੇਰੀ ਭੈੜੀ ਕਿਸਮਤ! ਮੈਂ ਕਿਸੇ ਥਾਂ ਜੋਗੀ ਨ ਰਹਿ ਗਈ । ਮੈਂ ਹੁਣ ਉਹਨਾਂ ਦਾ ਪਤਾ ਲਿਖਣ ਜਾਵਾਂ ? ਜੇ ਮੈਂ ਚੰਗਿਆਂ ਭਾਗਾਂ ਵਾਲੀ ਹੁੰਦੀ ਤਾਂ ਤੇਰੇ ਪੱਲੇ ਹੀ ਨਾ ਪੈਂਦੀ। ਇਹਦੇ ਨਾਲੋਂ ਤਾਂ ਚੰਗਾ ਸੀ ਕਿ ਜੇ ਮਾਂ ਪਿਓ ਮੇਰੇ ਹਥ ਪੈਰ ਬੰਨ੍ਹ ਕੇ ਗੰਗਾ ਵਿਚ ਹੀ ਡੋਬ ਦੇਂਦੇ। ਇਹ ਆਖ ਕੇ ਉਹ ਰੋਣ ਲਗ ੫ਈ। ਅੱਜ ਤੇਤੀਆਂ ਸਾਲਾਂ ਪਿਛੋਂ, ਇਹ ਪਤਾ ਕਰਕੇ ਕਿ ਉਸ ਦੇ ਮਾਂ ਪਿਓ ਨੇ ਉਸ ਨੂੰ ਸੁਪਾਤ੍ਰ ਪਿੱਛੇ ਨਹੀਂ ਲਾਇਆ, ਉਹ ਬਹੁਤ ਕਲਪੀ । ਕਹਿਣ ਲੱਗੀ, ਜੇ ਅਜ ਤੂੰ ਅੱਖਾਂ ਮੀਟ ਜਾਏਂ ਤਾਂ ਮੈਂ ਕਿਤੇ ਗੋਲ-ਪੁਣਾ ਕਰਕੇ ਰੋਟੀ ਖਾ ਲਵਾਂ । ਇਹ ਮੈਂ ਜਾਣਦੀ ਹਾਂ ਕਿ ਅਖੀਰ ਨੂੰ ਮੈਨੂੰ ਇਹ ਜ਼ਰੂਰ ਕਰਨਾ ੫ਏਗਾ ੫ਰ ਮੇਰੀ "ਹਰੀ" ਤੇ "ਮਣੀ" ਦਾ ਕੀ ਬਣੇਗਾ ? ਇਹ ਆਖਦਿਆਂ ਹੋਇਆਂ, ਉਸਦੀਆਂ ਅੱਖਾਂ ਵਿਚ ਲੁਕਿਆ ਹੋਇਆ ਪਾਣੀ ਇਕ ਵੇਰਾਂ ਹੀ ਵੱਗ ਤੁਰਿਆ ।

ਮੁਕਦਮੇ ਦੇ ਜ਼ਰੂਰੀ ਕਾਗ਼ਜ਼ ਗਰੀਸ਼ ਦੇ ਦਿਮਾਗ਼ ਵਿਚੋਂ ਭੁਲ ਗਏ। ਇਸਤਰੀ ਦੇ ਕ੍ਰੋਧ ਤੇ ਦਰਦ ਨਾਲ ਅਧੀਰ ਜਹੇ ਹੋਕੇ ਉਨਾਂ ਨੇ ਅਵਾਜ਼ ਮਾਰੀ 'ਹਰੀ !'