ਪੰਨਾ:ਪਾਰਸ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰੀ ਲਾਗਲੇ ਕਮਰੇ ਵਿਚ ਬੈਠਾ ਪੜ੍ਹ ਰਿਹਾ ਸੀ, ਅਵਾਜ਼ ਸੁਣਦਿਆਂ ਹੀ ਇਕ ਵਾਰੀ ਭੱਜਾ ਆਇਆ ।

ਗਰੀਸ਼ ਨੇ ਧਮਕਾ ਕੇ ਆਖਿਆ, 'ਫੇਰ ਜੇ ਤੂੰ ਕਿਸੇ ਨਾਲ ਝਗੜਾ ਕਰੇਂਗਾ ਤੇ ਮੈਂ ਘੋੜੇ ਦੀ ਚਾਬਕ ਨਾਲ ਚੰਮ ਉਧੇੜ ਦਿਆਂਗਾ । ਹਰਾਮਜ਼ਾਦਾ ਕਿਸੇ ਥਾਂ ਦਾ ਸਾਰੀ ਦਿਹਾੜੀ ਪੜ੍ਹਨ ਲਿਖਣ ਦਾ ਕੋਈ ਕੰਮ ਨਹੀਂ ਬਸ ਸ਼ਰਾਰਤਾਂ ਹੀ ਨਹੀਂ ਮੁਕਦੀਆਂ । ਮਣ ਕਿੱਥੇ ਹੈ ?

ਪਿਤਾ ਪਾਸੋਂ ਝਿੜਕਾਂ ਖਾਣੀਆਂ, ਬੱਚੇ ਨਹੀਂ ਸਨ ਜਾਣਦੇ । ਹਰੀ ਡਰਦਾ ਹੋਇਆ ਬੁਤ ਜਿਹਾ ਬਣ ਗਿਆ ਤੇ ਕਹਿਣ ਲੱਗਾ, ਪਤਾ ਨਹੀਂ ਕਿੱਥੇ ਚਲਿਆ ਗਿਆ ਹੈ?'

'ਪਤਾ ਕਿਉਂ ਨਹੀ' ਤੁਹਾਡੀਆਂ ਸ਼ਤਾਨੀਆਂ ਮੈਂ ਜਾਣਦਾ ਹਾਂ। ਮੇਰੀ ਸਾਰਿਆਂ ਵੱਲ ਨਿਗਾਹ ਰਹਿੰਦੀ ਹੈ । ਤੈਨੂੰ ਕੌਣ ਪੜ੍ਹਾਂਦਾ ਹੈ ? ਜਰਾ ਸੱਦ ਖਾਂ ਉਸਨੂੰ ।

ਹਰੀ ਨੇ ਆਖਿਆ, ਸਾਡੇ ਸਕੂਲ ਦੇ ਥਰਡ ਮਾਸਟਰ 'ਘੀਰੇਨ' ਬਾਬੂ ਸਵੇਰੇ ਪੜ੍ਹਾਨ ਜਾਂਦੇ ਹਨ।

"ਕਿਉਂ ਸਵੇਰੇ ਕਿਉਂ ? ਰਾਤ ਨੂੰ ਕਿਉਂ ਨਹੀਂ ਆਉਂਦੇ ?' ਮੈਂ ਇਹੋ ਜਿਹਾ ਮਾਸਟਰ ਨਹੀਂ ਚਾਹੁੰਦਾ । ਕੱਲ ਤੋਂ ਦੂਸਰਾ ਆਦਮੀ ਪੜ੍ਹਾਏਗਾ। ਜਾ ਜਾਕੇ ਦਿਲ ਲਾਕੇ ਪੜ੍ਹ।'

ਹਰੀ ਸੁਕੇ ਹੋਏ ਮੂੰਹ ਨਾਲ ਇਕ ਵਾਰੀ ਮਾਂ ਵੱਲ ਵੇਖਕੇ ਚਲਿਆ ਗਿਆ।

ਗਰੀਸ਼ ਨੇ ਘਰ ਵਾਲੀ ਵਲ ਵੇਖਕੇ ਆਖਿਆ, 'ਵੇਖੀ ਅੱਜ ਕਲ ਦਿਆਂ ਮਾਸਟਰਾਂ ਦੀ ਹਾਲਤ ? ਸਿਰਫ