ਪੰਨਾ:ਪਾਰਸ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਚਾਬੀਆਂ ਛਨਣ ਕਰਦੀਆਂ ਸੁਟ ਕੇ ਆਖਿਆ, 'ਸੜਾ ਸੰਦੂਕ ਆਪਣੇ ਹੱਥਾਂ ਨਾਲ ਖੋਲ ਕੇ ਵਖ ਲੈ ਖਾਂ । ਘਰ ਦੇ ਖਰਚਾਂ ਤੋਂ ਬਿਨਾਂ ਜੇ ਕੋਈ ਪੈਸਾ ਵੀ ਹੋਵੇ ਤਾਂ ਮੈਂ ਝੂਠੀ । ਮੈਨੂੰ ਕੀ ਪਤਾ ਹੈ, ਸਭ ਕੁਝ ਛੋਟੀ ਹੀ ਤਾਂ ਕਰਦੀ ਹੁੰਦੀ ਸੀ। ਮੈਂ ਐਹੋ ਜਹੀ ਦੇ ਵੱਸ ਪਈ ਸਾਂ ਕਿ ਕਦੇ ਇਕ ਪੈਸੇ ਦਾ ਮੂੰਹ ਵੀ ਨਹੀਂ ਸੀ ਵੇਖਿਆ। ਜਿਹੋ ਜਿਹਾ ਉਹ ਕਰਦੀ ਰਹੀ ਸੀ ਅਜ ਉਸਦੀ ਸਜ਼ਾ ਵੀ ਪਾ ਰਹੀ ਹੈ । ਸਾਰੇ ਟੱਬਰ ਸਮੇਤ ਘਰੋਂ ਵੀ ਤਾਂ ਉਹੋ ਨਿਕਲ ਰਹੀ ਹੈ ਨਾ। ਮੈਂ ਉਸਦਾ ਕੀ ਵਿਗਾੜ ਸਕਦੀ ਸਾਂ ? ਜੋ ਮੇਰੇ ਹੱਥ ਵੱਸ ਹੁੰਦਾ ਤਾਂ ਸਾਰਾ ਰੁਪਇਆ ਘਰ ਹੀ ਨ ਰਹਿੰਦਾ ? ਤੂੰ ਹੀ ਦੱਸ ਨਾਂ?'

ਨੈਨਤਾਰਾ ਨੇ ਸਿਰ ਹਿਲਾਕੇ ਆਖਿਆ, 'ਠੀਕ ਹੈ।'

ਸਿਧੇਸ਼ਵਰੀ ਦਾ ਮਨ ਸ਼ੈਲਜਾ ਦੇ ਵਿਰੁਧ ਫੇਰ ਸਖਤ ਹੋ ਗਿਆ, ਏਨੇ ਚਿਰ ਤੱਕ ਉਹਨੇ ਖੁਦ ਇਸਨੂੰ ਪਾਲ ਪੋਸ ਕੇ ਜਵਾਨ ਜੀਤਾ ਸੀ । ਆਪਣੇ ਸੰਦੂਕ ਦੀ ਚਾਬੀ ਉਹਨੂੰ ਸੌਂਪ ਕੇ ਖੁਦ ਨੀਵੀਂ ਬਣਕੇ ਦਿਨ ਕੱਟਦੀ ਰਹੀ ਸੀ । ਇਹ ਗੱਲ ਉਹਨੂੰ ਭੁਲ ਗਈ ਸੀ । ਕਹਿਣ ਲੱਗੀ, 'ਇਕ ਆਦਮੀ ਕਮਾਉਣ ਵਾਲਾ ਹੈ ਤੇ ਐਨੀ ਵੱਡੀ ਟੱਬਰ ਦਾਰੀ ਉਸਦੇ ਸਿਰ ਹੈ, ਇਸ ਵਿਚ ਉਹਦਾ ਕੀ ਕਸੂਰ?'

ਨੈਨਤਾਰਾ ਨੇ ਖੁਸ਼ੀ ਪ੍ਰਗਟ ਕਰਦੀ ਹੋਈ ਨੇ ਕਿਹਾ, ਇਹ ਤਾਂ ਸਾਰਿਆਂ ਨੂੰ ਪਤਾ ਹੈ।

ਥੋੜਾ ਚਿਰ ਚੁੱਪ ਚਾਪ ਰਹਿਕੇ ਨੈਨਤਾਰਾ ਹੌਲੀ