੬੨
......... 1910
ਪਿਆਰੇ ਜੀ,
ਆਪ ਦੇ ਪ੍ਰਸ਼ਨਾਂ ਦੇ ਉੱਤਰ ਐਉਂ ਹਨ:—
'ਸਿੱਖ' ਲਫ਼ਜ਼ ਵਿਚ ਸੰਭਾਵਨਾ ਹੈ ‘ਗੁਰੂ’ ਦੀ। ਜਿਸ ਤਰ੍ਹਾਂ ‘ਸੁਹਾਗਣ' ਲਫ਼ਜ਼ ਵਿਚ ਸੰਭਾਵਨਾ ਹੈ 'ਪਤੀ' ਦੀ। ਇਸ ਕਰਕੇ ਸਿੱਖੀ ਦੇ ਦੋ ਮੰਡਲ ਹਨ, ‘ਗੁਰੂ’ ਤੇ ‘ਸਿੱਖ'।
ਗੁਰੂ ਮੰਡਲ ਦਾ ਮਾਲਕ ਅਕਾਲਪੁਰਖ ਹੈ ਤੇ ਸਿੱਖੀ ਮੰਡਲ ਵਿਚ ਦਾਸ "ਸਿੱਖ" ਹੈ।
(1) ਮੇਰਾ ਮਤਲਬ ਇਹ ਹੈ ਕਿ ਮੈਂ 'ਗੁਰੂ' ਸ੍ਰੀ ਅਕਾਲਪੁਰਖ ਨੂੰ ਮੰਨਦਾ ਹਾਂ। ਵਾਸਤਵ ਵਿਚ ਅਕਾਲਪੁਰਖ ਨਿਰਾਕਾਰ, ਤ੍ਰੈਗੁਣ ਤੇ ਭਿੰਨ ਰੂਪ ਰੇਖ ਤੋਂ ਨਯਾਰਾ ਹੈ, ਉਸ ਦੇ ਇਹ ਸਰੂਪ ਤਾਂ 'ਸਤਾ ਮਾਤ੍ਰ' ‘ਚੇਤਨ ਮਾਤ੍ਰ' ਤੇ "ਪ੍ਰੇਮਾਨੰਦ" ਮਾਤ੍ਰ ਹੈ। ਅਰਥਾਤ ਤ੍ਰੈਕਾਲ ਅਬਾਧ ਰੂਪ ਹੈ, ਪੂਰਨ ਚੈਤੰਨਯ ਹੈ ਤੇ ਪ੍ਰੇਮ ਅਨੰਦ ਰੂਪ ਹੈ।
ਪਰ ਜਦ ਸੰਸਾਰ ਰਚਦਾ ਹੈ ਤਾਂ ਉਸ ਦੇ ਤ੍ਰੈ ਬਿਰਦ ਯਾ ਤ੍ਰੈ ਹੋਰ ਨਾਮਾਂ ਨਾਲ ਉਸ ਨੂੰ ਚੇਤੇ ਕਰੀਦਾ ਹੈ, ਸੰਸਾਰ ਰਚਦਾ ਹੈ ਇਸ ਕਰਕੇ ਕਰਤਾਪੁਰਖ ਕਹੀਦਾ ਹੈ। ਪ੍ਰੇਮ ਸਰੂਪ ਹੈ ਇਸ ਕਰਕੇ ਨਿਰਾ ਰਚਨਾ ਉਸ ਦਾ ਧਰਮ ਨਹੀਂ ਹੋ ਸਕਦਾ। ਰਚ ਕੇ ਪਾਲਨਾ ਬੀ ਉਸ ਦਾ ਧਰਮ ਹੈ, ਇਸ ਕਰਕੇ ਉਹ ਪਰਵਰਦਗਾਰ ਅਰਥਾਤ ਪਾਲਨਹਾਰ ਯਾ ਗੋਪਾਲ ਹੈ ਤੇ ਪਾਲ ਕੇ ਇਵੇਂ ਛੱਡ ਦੇਵੇ ਤਾਂ ਬੀ ਪ੍ਰੇਮ ਨਹੀਂ। ਰਚ ਕੇ ਪਾਲ ਕੇ ਮਤਿ ਦੇਣੀ ਬੀ ਉਸ ਦਾ ਧਰਮ ਹੈ, ਤੇ ਮਤਿ ਦੇ ਕੇ ਸੁਮਤਿ ਵਿਚ ਰਖਣਾ ਯਾ ਕੂਮਤਿ ਤੋਂ ਸੁਮਤਿ ਵਿਚ ਚਾ ਲੈਣਾ ਉਸ ਦਾ ਧਰਮ ਹੈ, ਇਸ ਨੂੰ ਸਿਖਾਵਨਹਾਰ ਯਾ ‘ਗੁਰੂ’ ਬਿਰਦ ਕਹੀਦਾ ਹੈ।
ਸੋ ਅੱਖ ਚਕ ਕੇ ਦੇਖ ਲਵੋ ਕਿ “ਜਿਨਿ ਜੀਉਦੀਆਂ ਸੁ ਰਿਜਕੁ ਅੰਬਰਾਵੈ ਪ੍ਰੀਤਮ" ਹੋ ਰਿਹਾ ਹੈ ਤੇ ਨਾਲ ਹੀ "ਸਭ ਘਟ ਭੀਤਰਿ ਹਾਟੁ ਚਲਾਵੈ' ਦੀ ਗੁਰਿਆਈ ਵਾਲੀ ਮਤਿ ਦਾਨ ਬੀ ਹਰ ਘਟ ਵਿਚ ਬੈਟ ਕੇ ਦੇ ਰਿਹਾ ਹੈ। ਹਰ ਦਿਲ ਵਿਚ ਸੰਤ ਤੋਂ ਲੈ ਕੇ ਪਾਪੀ ਤਕ, ਹਾਥੀ ਤੋਂ ਲੈ ਕੇ ਕੀੜੀ ਤਕ ਸਾਂਈ ਮਤਿ ਦੇ ਰਿਹਾ ਹੈ, ਹਰ ਗਲੇ, ਹਰ ਲੋੜ ਹਰ ਵੇਲੇ ਇਲਹਾਮ ਉਤਰ ਰਿਹਾ ਹੈ। ਜਿਕੂੰ ਹਰਦਮ ਸ੍ਰਿਸ਼ਟੀ ਦੀ ਰਚਨਾ ਜਾਰੀ ਹੈ, ਹਰਦਮ ਵਿਸ਼ਵ-ਭਰਤਾ-ਸੰਸਾਰ ਦੀ ਪਾਲਨਾ ਜਾਰੀ ਹੈ, ਇਸੀ ਤਰ੍ਹਾਂ ਹਰਦਮ ਹਰ ਛਿਨ, ਚਿਤਾਂ ਪਰ ਇਲਹਾਮ ਉਤਰ ਰਿਹਾ ਹੈ। 'ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ' ਰੂਹ ਵਿਚ ਮੌਜੂਦ ਲੇਖ ਹੈ।
ਪਰ ਬੰਦੇ ਨੇ ਸਾਂਈ ਦੀ ਬੰਦਸ਼ ਵਿਚ ਰਹਿਣਾ ਯਾ ਦ੍ਰਿਸ਼ਟਾ ਵਹਿਗੁਰੂ ਵਲ ਦੇਖਦੇ ਰਹਿਣਾ ਛਡ ਕੇ ਉਸ ਦੀ ਸਨਮੁਖਤਾ ਤਯਾਗ ਕੇ ਦ੍ਰਿਸ਼ਟਮਾਨ ਨਾਲ ਮੋਹ ਲਾ ਲਿਆ ਹੈ। ਇਸ
124
ਪਿਆਰੇ ਜੀਓ