ਤੇ ਨਾਮ ਜਪਦਾ ਹੈ, ਅਰਥਾਤ 'ਦਮਿ ਦਮਿ ਸਦਾ ਸਮ੍ਹਾਲਦਾ ਦੰਮ ਨ ਬਿਰਥਾ ਜਾਇ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ” ਵਿਚ ਵਸਦਾ ਹੈ। ਏਹ ਗੁਰਮੁਖ, ਸੰਗਤ ਦੇ ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਯਾ ਤਯਾਰ ਕਰਦੇ ਤੇ ਛਕਾ ਹਨ। ਇਹ ਮੰਡਲ ਜੋ ਗੁਰੂ ਦੀ ਜੋਤਿ ਦੇ ਪ੍ਰਭਾਵ ਹੈ, ਵਿਦਤ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ ਵਿਚ, ਪੰਜਾਂ ਗੁਰਮੁਖਾਂ ਦੇ ਸਮੁਦਾਇ ਵਿਚ ਬੱਝਦਾ ਹੈ, ਇਹ ਗੁਰੂ ਨਾਨਕ ਦੇਵ ਦਾ ਸਰੂਪ ਹੈ। ਜੋ ਕੰਮ ਗੁਰੂ ਨਾਨਕ ਦੇਵ ਜੀ ਨੇ ਮਾਨਸ ਤੋਂ ਦੇਵਤੇ ਕਰਨੇ ਦਾ ਆ ਕੀਤਾ ਹੈ, ਉਹ ਇਸ ਮੰਡਲ ਵਿਚ ਹੋਣਾ ਹੈ, ਅਰ ਇਹ ਸਾਰਾ ਮੰਡਲ ਗੁਰੂ ਰੂਪ ਹੈ ਵਕਤ ਏਹ ਅੰਮ੍ਰਿਤ ਕਾਰਜ ਹੋ ਰਿਹਾ ਹੁੰਦਾ ਹੈ, ਉਸ ਵਕਤ ਗੁਰੂ ਕਲਗੀਆਂ ਵਾਲਾ ਸਾਖਯਾਤ ਹੁੰਦਾ ਹੈ ਅਰ ਇਸ ਸੰਸਕਾਰ ਯਾ ਦਾਤ ਦਾ ਅਸਰ ਇਹ ਹੈ ਕਿ ਛਕਣੇ ਗੁਰੂ ਮੱਤ ਲੈ ਚੁੱਕਾ ਹੈ ਹੁਣ ਜਾਮਾ ਪਲਟਦਾ ਹੈ।
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ' ਦੇ ਅਸੂਲ ਮੂਜਬ ਸਤਿਗੁਰ ਤੋ ਗ੍ਰਿਹ ਜਨਮ ਧਾਰਦਾ ਹੈ, ਉਸ ਦੀ ਰੂਹ ਜੋ ਆਦਮੀ ਦੀ ਰੂਹ ਸੀ ਆਪਣੇ ਤੋਂ ਉਚੇਰੀ ਸ੍ਰਿਸ਼ਟੀ ਅਰਥਾਤ ਦੇਵ ਹੋ ਜਾਂਦੀ ਹੈ। ‘ਮਾਣਸ ਤੇ ਦੇਵਤੇ ਕੀਏ' ਦਾ ਬਿਰਦ ਆਪਣਾ ਕਾਰਜ ਕਰ ਵਿਖਾਲਦਾ ਹੈ। ਉਸ ਦਾ ਪ੍ਰਤੱਖ ਰੂਪ ਕੀਹ ਬਣਦਾ ਹੈ ਕਿ ਜਗਾਯਾਸੂ ਸਿਖ ‘ਨਾਮ ਦੇ ਮੰਡਲ ਵਿਚ ਆ ਜਾਂਦਾ ਹੈ, ਉਸ ਦੇ ਅੰਦਰ ਨਾਮ ਦਾ ਜਪ ਸ਼ੁਰੂ ਹੋ ਜਾਂਦਾ ਹੈ, ਉਸ ਨੂੰ ਇਕ ਮੱਧਮ ਵੇਗ ਦਾ ਰਸ ਪ੍ਰਾਪਤ ਹੁੰਦਾ ਹੈ। ਉਹ ਜਗਤ ਦੇ ਕੰਮ ਕਰਦਾ ਇਕ ਖੇੜੇ ਤੇ ਰਸ ਵਿਚ, ਮੱਧਮ ਜੇਹੇ ਰਸ ਵਿਚ ਤੇ ਛਿਨ ਛਿਨ ਸਿਮਰਨ ਵਿਚ ਰਹਿੰਦਾ ਹੈ। ਇਸ ਨੂੰ ਸਤਿਗੁਰੁ ਜੀਅਦਾਨ ਬੀ ਆਖਦੇ ਹਨ।
ਜੇ ਕਦੇ ਅੰਮ੍ਰਿਤ ਛਕ ਕੇ ਮਨ ਵਿੱਚ ਸਿਮਰਨ ਨਹੀਂ ਆਇਆ, ਰਸ ਨਹੀਂ ਪਿਆ, ਮਨ ਨਹੀਂ ਖਿੜਿਆ, ਤਦ ਜਗਯਾਮੂ ਦੀ ਯਾਰੀ ਵਿਚ ਕਸਰ ਸੀ ਉਹ ਅਜੇ ਅਧਿਕਾਰੀ ਨਹੀਂ ਸੀ, ਯਾ ਅੰਮ੍ਰਿਤ ਵੇਲੋਂ ਕੋਈ ਵਿਘਨ ਹੋਇਆ ਹੈ, ਯਾ ਛਕਾਉਣ ਵਾਲੇ ਗੁਰਮੁਖਾਂ ਵਿਚ ਕੋਈ ਵੈਰ ਵਾਲਾ ਸੀ। ‘ਗੁਰਮੁਖਿ ਵੈਰ ਵਿਰੋਧ ਗਵਾਵੈ।
ਅਰ ਗੁਰਮੁਖ ਸਮਝਿਆ ਸੀ ਪਰ ਗੁਰਮੁਖ ਸੀ ਨਹੀਂ।
(ਸਿਧ ਗੋਸਟਿ−3)
ਹੁਣ ਮਰਿਯਾਦ ਸਤਿਗੁਰ ਦੀ ਇਸ ਦੂਸਰੋ ਜਨਮ ਤੋਂ ਬਾਦ ਤੀਸਰੇ ਜਨਮ ਦਾ ਨਹੀਂ ਸੇਵਾ ਚਾਰ ਮਹਾਂ ਕੁਰਹਿਤਾਂ ਦੀ ਹਾਲਤ ਦੇ 1 ਪੰਜਵੀਂ ਕੋਈ ਸੂਰਤ ਮੁੜ ਅੰਮ੍ਰਿਤ ਛਕਣੇ ਦੀ ਨਹੀਂ।
ਤੁਸਾਂ ਜੋ ਕੁਛ ਵੀਚਾਰ ਮੇਰੇ ਨਾਲ ਕੀਤੀ ਸੀ ਉਹ ਮੈਂ ਐਸੀ ਹਾਲਤ ਦੇ ਦੁਖ ਲਈ ਦਸੀ, ਕਿ ਜੋ ਵਿਆਹੀ ਗਈ ਪਰ ਛੁਟੜ ਰਹੀ, ਪਰਨਾਈ ਗਈ ਪਰ ਸ਼ਹੁ ਨਹੀਂ ਆਇਆ। ਉਹ ਹੁਣ ਪਤੀ ਰਿਝਾਣ ਦਾ ਫਿਕਰ ਕਰੇ ਅਰ ਓਹ ਇਉਂ ਹੈ:—
ਕਿ ਸਿਖੀ ਮੰਡਲ ਵਿਚ ਢੂੰਡ ਕਰੀਏ ਕਿ ਕਿਹੜਾ ਪਯਾਰਾ ਨਾਮ ਰਸੀਆ ਹੈ, ਜੇ ਮਿਲੇ ਤਾਂ ਜੀ ਵਿਚ ਦਾ ਨਾਲ ਉਸ ਦਾ ਸਤਿਸੰਗ ਟੋਲੀ ਏ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰ
ਪਿਆਰੇ, ਜੀਓ
127