ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਸੇ ਸਿਖ ਦਾ ਸਤਿਸੰਗ ਕਰੀਏ, 'ਉਹ ਜੋ ਆਪ ਜਪਦਾ ਹੈ ਤਾਂ ਉਸ ਦੀ ਸੁਹਬਤ ਵਿਚ ਸਾਨੂੰ ਬੀ ਜਪਣ ਦਾ ਚਾ ਉਪਜੇਗਾ।

ਸਤਿਸੰਗਤ ਆਦ ਜੁਗਾਦ ਨਿਸਤਾਰੇ ਦਾ ਕਾਰਣ ਹੈ। ਅੰਮ੍ਰਿਤ ਛਕਣ ਤੋਂ ਪਹਲੇ ,ਸਾਰਾ ਚੱਜ ਆਕਾਰ ਸਾਧ ਸੰਗਤ ਵਿਚ ਸਿਖਾਂ ਦੇ ਸਤਿਸੰਗ ਵਿਚ ਸਿਖੀ ਦਾ ਹੈ। ਅੰਮ੍ਰਿਤ ਦੇ ਮਗਰੋਂ ਬੀ ਸਾਧਸੰਗ ਦਾ ਨਿਵਾਸ ਕਰੀਦਾ ਹੈ

'ਸਾਧ ਸੰਗਤਿ ਪਾਈ ਪਰਮ ਗਤੇ॥

ਅੰਮ੍ਰਿਤ ਛਕੇ ਨਾਮ ਰਸ ਨਹੀਂ ਪਿਆ, ਆਠ ਪਰ ਨਿਰੰਤਰ ਨਾਮ ਜਾਰੀ ਨਹੀਂ ਹੋਇਆ ਤਾਂ ਬੀ ਘਾਟ ਸਾਧ ਸੰਗਤ ਵਿਚੋਂ ਪੂਰੀ ਹੋਣੀ ਹੈ ਸੋ ਕੀਹ ਕਰਦੇ:

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥

ਨਾਮੀ ਪੁਰਖ ਦਾ ਸਤਿਸੰਗ ਕਰੀਏ। ਇਹ ਨਾਮ ਰਸੀਆ ਜਿਸ ਨਾਲ ਭਾਈਚਾਰਾ ਪਾਣਾ ਹੋ ਕਦੇ ਗੁਰੂ ਨਹੀਂ। ਸੰਤ ਅਤਰ ਸਿੰਘ ਜੀ, ਸੰਤ ਸਵਾਇਆ ਸਿੰਘ ਜੀ, ਸੰਤ ਸ਼ਾਮ ਸਿੰਘ ਜੀ ਕਦੇ ਗੁਰੂ ਨਹੀਂ ਬਣੇ। ਹਰੇਕ ਨਾਮ ਦੇ ਪਯਾਰੇ ਨੂੰ ਪਤਾ ਹੁੰਦਾ ਹੈ ਕਿ ਗੁਰੂ ਕਿੱਥੇ ਹੈ, ਓਹ ਸਿਖੀ ਨਿੰਮ੍ਰਤਾ ਵਿਚ ਵਸਦਾ ਹੈ। ਉਸ ਦਾ ਸੰਗ ਐਉਂ ਲਾਭ ਦੇਂਦਾ ਹੈ, ਜਿਕੂੰ ਖਰਬੂਜ਼ੇ ਨੂੰ ਖਰਬੂਜ਼ਾ ਦੇਖ ਕੇ ਰੰਗ ਫੜਦਾ ਹੈ। ਸੰਸਾਰ ਵਿਚ ਐਬ ਕੁਸੰਗੀ ਦੀ ਸੁਹਬਤ ਬਿਨਾਂ ਨਹੀਂ ਲਗਦੇ। ਸਤਸੰਗ ਦੀ ਮੁਹਿੰਮਾਂ ਲੋੜ ਤੇ ' ਅਸਰ ਗੁਰੂ ਜੀ ਨੇ ਕਹੇ ਹਨ। ਜੋ ਅਸਾਂ ਨਾਮ ਜਪਣਾ ਹੈ, ਤੇ ਨਾਮਰਸ ਮਾਣਨਾ ਹੈ, ਤੇ ਸਾਨੂੰ ਪ੍ਰਾਪਤ ਨਹੀਂ ਹੋਇਆ ਤਾਂ ਉਸ ਸੁਹਬਤ ਵਿਚ, ਜਿਸ ਵਿਕ ਨਾਮ ਦਾ ਪਿਆਰ ਅਭਯਾਸ ਰੰਗ ਤੇ ਖੇੜਾ ਹੈ, ਉਸ ਮੁਹਬਤ ਵਿਚਜਾ ਕੇ ‘ਸੂਤਾ ਮਨ ਜਗਾਈ

‘ਮੇਰੇ ਮਾਧਉ ਜੀ ਸਤ ਸੰਗਤਿ ਮਿਲੈ ਸੁ ਤਰਿਆ॥

-ਵੀਰ ਸਿਘ

128

ਪਿਆਰੇ ਜੀਓ