ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩

5-3-10

ਪਿਆਰੇ ਜੀ,

ਜੇ ਬਾਹੁਲਤਾ ਦੇ ਸਮੇਂ ਦੀ ਕਮਾਈ ਜਰ ਕੇ ਵਰਤੀ ਤੋ ਜੀਉਰੀ ਜਾਵੇ ਤਾਂ ਤੋਟੋ ਸਮੇਂ ਘਾਟ ਘਟ ਪੈਂਦੀ ਹੈ। ਤੋਫੋ ਤ੍ਰੈ ਕਾਰਣਾਂ ਕਰਕੇ ਪੈਂਦੇ ਹਨ:

(1) ਪਿਛਲੇ ਜਨਮਾਂ ਦੇ ਕਰਮਾਂ ਦੇ ਗੇੜ ਆ ਜਾਂਦੇ ਹਨ, ਜੌਂ ਚੜ੍ਹੀ ਸੁਰਤ ਨੂੰ ਅਕਾਰਣ ਹੇਠਾਂ ਲੈ ਜਾਂਦੇ ਹਨ।

(2) ਪੰਜਾਂ ਵਿਸ਼ਿਆਂ ਦੇ ਵੱਸ ਹੋ ਕੇ, ਯਾ ਕਿਸੇ ਇਕ ਦੋਂਹ ਦੇ ਵੱਸ ਹੋ ਕੇ, ਆਪਣੇ ਸਹਜ ਨੂੰ ਛੱਡ ਕੇ ਉਨ੍ਹਾਂ ਦੇ ਭੜਕਾਂ (Passion ਵਿਚ ਆ ਗਿਆ ਯਾ ਕੁਸੰਗ ਕੀਤਿਆਂ ਸੁਰਤ ਹਿਠਾਂਹਾਂ ਚਲੀ ਜਾਂਦੀ ਹੈ।

(3)ਜੋ ਕਿਸੇ ਭਾਰੀ ਤੇ ਐਬਦਾਰ ਆਦਮੀ ਦੇ ਦਿਲ ਨੂੰ ਦਿਲ ਵਿਚ ਸ਼ਮਾਈਏ to come in contact with unclean minds ਫਿਰ ਉਨ੍ਹਾਂ ਦੀ ਮੈਲ ਆਪਣੇ ਮਨ ਤੇ ਆ ਕੇ ਸੁਰਤ ਨੂੰ ਹਿਠਾਂਹਾਂ ਲੈ ਆਉਂਦੀ ਹੈ।

ਇਲਾਜ

(1)ਧਯਾਨ ਸਤਿਗੁਰ ਦਾ ਤੇ ਨਾਮ ਉਚਾਰ ਦਾ ਗੇੜਾ ਵਧੀਕ ਤ੍ਰਿਖਾ ਕਰਨਾ‌‍।

(2)ਇਸ਼ਨਾਨ, ਮਾਲਸ਼, ਕਪੜੇ ਬਦਲਨੇ। ਏਕਾਂਤ ਜਾ ਕੇ ਗਜ ਕੇ ਬਾਣੀ ਪੜ੍ਹਨੀ ਪ੍ਰਾਰਥਨਾ, ਕਿਸੇ ਨਿਜਦੇ ਸਤਿਸੰਗੀ ਦੇ ਦਰਸ਼ਨ (ਕੁਸੰਗ ਦਾ ਤਯਾਗ)।

(3) ਆਪਣੇ ਦਿਲ ਨੂੰ ਅਪਣੇ ਤੋਂ ਵਧੀਕ ਉੱਜਲ ਦਿਲਾਂ ਨਾਲ ਰਗੜਨਾਂ ਪਰ ਇਸ ਤੋਂ ਪਹਿਲਾਂ ਰਟਨ ਦਾ ਗੇੜ ਅਤਿ ਤ੍ਰਿਖਾ ਕਰਨਾ ਚਾਹੀਏ। ਲਹਾ ਚੜ੍ਹਾ ਵਾਰੋਵਾਰ ਆਉਂਦੇ ਹਨ। ਜੋ ਨੀਯਤ ਰਾਸ ਤੇ ਸਤਿਸੰਗ ਹੋਵੇ ਤਦ ਹਰ ਲਹਾ ਪਹਿਲੇ ਨਾਲੋਂ ਉਚਿਆ ਕਰਦਾ ਜਾਂਦਾ ਹੈ। ਹਰ ਉਤਰਾਈ ਦੇ ਬਾਅਦ ਚੜਾਈ ਆਉਂਦੀ ਹੈ।

ਖੁਸ਼ੀ ਨੂੰ ਜੀਉਰਨਾ ਕਠਨ ਹੈ। ਅਜਰ ਵਸਤੂ ਜਰੀ ਨਹੀਂ ਜਾਂਦੀ। ਜਦੋਂ ਕੋਈ

ਭੁੱਲ ਕੀਤੀ, ਫੇਰ ਗਿਰਾਉ ਆਉਂਦਾ ਹੈ, ਉਹ ਜਰਨ ਦੀ ਜਾਚ ਦੱਸ ਕੇ ਲੰਘ ਜਾਂਦਾ ਹੈ।ਐਉਂ ਆਦਮੀ ਟੁਰਦਾ, ਸਿਖਦਾ ਤੇ ਉਨਤ ਹੁੰਦਾ ਹੈ। ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰਖਣ ਲਈ ਸਾਡੇ ਵਿਤ ਅਨੁਸਾਰ ਸਹਿਜੇ ਸਹਿਜੇ ਪਚਵੀਂ ਤਰੱਕੀ ਕਰ ਦੇਣ। ਜਦੋਂ ਸੂਰਤ ਗਿਰੇ ਤਦੋਂ ਦਿਲ ਹਾਰਨਾ ਠੀਕ ਨਹੀਂ ਹੁੰਦਾ, ਉਦੋਂ ਜੁਧ ਦਾ ਵੇਲਾ ਆਉਂਦਾ ਹੈ, ਮਾਨੋਂ ਰਾਖਸ਼ ਸਾਡੇ ਅੰਦਰ ਆ ਵੜੇ ਹਨ। ਹੁਣ ਵੇਲਾ ਜੰਗ ਦਾ

ਪਿਆਰੇ ਜੀਓ

129