ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

10-2-1912

ਪਿਆਰੇ ਜੀ,

ਸਤਿਗੁਰੂ ਜੀ ਦੀ ਮੂਰਤ ਤੋਂ ਉਨ੍ਹਾਂ ਦੀ ਸੂਰਤ ਦਿੱਸਣ ਦਾ ਜ਼ੋਰ ਨਹੀਂ ਲਾਉਣਾ । ਇਸ ਵਿਚ ਨੁਕਸਾਨ ਦਾ ਡਰ ਹੁੰਦਾ ਹੈ । ਕੇਵਲ ਇਹ ਪਕਾਉਣਾ ਹੈ ਕਿ ਉਹ ਮੇਰੇ ਪਾਸ ਹਨ । ਧਿਆਨ ਦੇ ਤ੍ਰੈ ਦਰਜੇ ਹਨ, ਇਕ ਵਹਿਮ, ਫਿਰ ਖਿਆਲ ਤੇ ਫਿਰ ਧਿਆਨ, ਸੋ ਦਰਜੇ ਵਾਰ ਚੰਗਾ ਹੁੰਦਾ ਹੈ । ਕਿਉਂਕਿ ਜਦ ਤਕ ਪ੍ਰਵਾਹ ਨਾ ਪਵੇ ਟਿਕਾਉ ਨਹੀਂ ਹੁੰਦਾ । ਪਹਿਲਾਂ ਬਾਣੀ ਤੇ ਸਤਿਗੁਰ ਦਾ ਵਹਿਮ ਇਸ ਲਈ ਪਕਾਈਦਾ ਹੈ ਕਿ ਤਬੀਅਤ ਪ੍ਰਵਾਹ ਨੂੰ ਪੈ ਜਾਏ ਤੇ ਅੰਦਰ ਗ੍ਰਹਿਣ ਦੀ ਸ਼ਕਤੀ ਵਧੇ । ਹੋਰ ਸ਼ੈ ਤਾਂ ਦਾਤੇ ਦੀ ਹੈ ਤੇ ਦਾਤਾ ਦਾਨ ਕਰ ਰਿਹਾ ਹੈ । ਦਾਤਾ ਜੀ ਦੀ ਮਿਹਰ ਨੂੰ ਗ੍ਰਹਿਣ ਕਰਨ ਲਈ ਮਿਹਨਤ ਚਾਹੀਦੀ ਹੈ । ਇਹ ਜੋ ਸੁਆਦ ਫੁਲਵਾੜੀ ਨੂੰ ਪੈਂਦਾ ਹੈ ਤੇ ਰਸ ਦਾ ਝਲਕਾ ਵਜਦਾ ਹੈ ਇਹ ਦਾਤੇ ਦੀ ਮਿਹਰ ਹੈ । ਉਹ ਕਿਰਪਾ ਦੇ ਫੇਰੇ ਪਾਂਦੇ ਹਨ, ਇਸ ਦਾ ਰਸ ਅੱਠੇ ਪਹਿਰ ਰਹਿਣਾ ਚਾਹੀਦਾ ਹੈ । ਇਸ ਕਰਕੇ ਸੁਰਤ ਦਾ ਪ੍ਰਵਾਹ ਅਠੇ ਪਹਿਰ ਸਿਮਰਨ ਵਿਚ ਪਕਾਉਣਾ ਚਾਹੀਏ, ਧੰਨ ਗੁਰੂ ਜੀ ਹਨ । ਸਾਈਂ ਨੂੰ ਯਾਦ ਰਖਿਆ ਕਰੋ ਤੇ ਖੀਵੇਂ ਰਿਹਾ ਕਰੋ :–

ਜਿਸ ਵਾੜੀ ਦੇ ਫੁਲ ਸੁਹਾਵੇ ਹਰਿ ਨਾਮ ਜਪੰਨ ।
ਵਧਣ ਫੁਲਣ ਤੇ ਖਿੜਨ ਨਿਤ ਅੰਮ੍ਰਿਤ ਪੁਸ਼ਪ ਲਗੰਨ ।

–ਵੀਰ ਸਿੰਘ

ਪਿਆਰੇ ਜੀਓ

31