ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੨

13-12-12

ਪਿਆਰੋ ਜੀ,

ਕਲ ਕਾਹਲੀ ਵਿਚ ਮੈਂ ਇਕ ਖਤ ਤੁਸਾਂ ਨੂੰ ਲਿਖਿਆ ਸੀ, ਤੁਸੀਂ ਫਿਕਰ ਨਹੀਂ ਕਰਨਾ, ਮੈਂ ਪ੍ਰਸੰਨ ਹਾਂ ਅਰ ਭਾਣੇ ਦੇ ਰੰਗਾਂ ਵਿਚ ਸਾਈਂ ਦਾ ਪਿਆਰ ਤਕ ਰਿਹਾ ਹਾਂ। ਜੈ ਰਾਜ ਸਿੰਘ ਜੀ ਮਰੇ ਨਹੀਂ Analtred ਹੋਏ ਹਨ ਅਰ ਇਕ ਉੱਚੇ ਟਿਕਾਣੇ ਪਹੁੰਚੇ ਹਨ। ਉਸ ਨੇ ਆਪਣਾ ਜੀਵਨ ਪਵਿੱਤਰ, ਪਿਆਰ ਵਾਲਾ ਤੇ ਨਾਮ ਵਿਚ ਗ਼ਰਕ ਬਸਰ ਕੀਤਾ ਹੈ, ਉਸ ਦੇ 28 ਬਰਸ ਅਠਾਈ ਹਜ਼ਾਰ ਬਰਸ ਤੋਂ ਚੰਗੇ ਹਨ। ਇਸ ਲਈ ਸ਼ੋਕ ਨਹੀਂ। ਹਾਂ ਮੇਰੇ ਲਈ ਕੰਮ ਤੇ ਜ਼ਿੰਮਵਾਰੀਆਂ ਵਧੀਆਂ ਹਨ, ਪਰ ਜੇ ਇਹ ਪ੍ਰੀਤਮ ਜੀ ਨੂੰ ਪਿਆਰਾ ਲਗਾ ਹੈ ਤਾਂ ਇਹੋ ਚੰਗਾ ਹੈ। ਅਰ ਮੈਂ ਤਾਂ ਕੰਮ ਹੀ ਕਰਨਾ। ਮਾਲਕ ਜੋ ਭੇਜੇਗਾ, ਉਹੀ ਰਜ਼ਾ ਹੈ ਤੇ ਉਹੋ ਕਰਨਾ ਮੇਰੀ ਨੌਕਰੀ ਹੈ, ਨੌਕਰੀ ਕੀ ਤੇ ਨੱਖਰਾ ਕੀ। ਪ੍ਰਾਰਥਨਾ ਕਰੋ ਕਿ ਮੇਰੀ ਆਤਮਾ ਵਿਚ ਗੁਰੂ ਪਿਆਰ ਕਾਯਮ ਰਹੇ, ਮਨਮੁਖਤਾ ਨਾ ਆਵੇ, ਮੈਂ ਸ਼ੁਕਰ ਕਰਾਂ ਅਰ ਪ੍ਰੀਤਮ ਦੇ ਕੰਮ ਨਾ ਵੇਖਾਂ ਪਰ ਪ੍ਰੀਤਮ ਨੂੰ ਵੇਖਾਂ।

ਇਹ Trial ਸਾਂਈਂ ਨੇ ਬੜੇ ਪਿਆਰ ਨਾਲ ਲੰਘਾਇਆ ਹੈ। ਕਮਾਲੀਏ ਪਰਦੇਸ ਵਿਚ ਉਸ ਨੇ ਪਿਆਰ ਕੀਤਾ, ਖੇਚਲ ਦੇ ਦਿਨ ਹੱਥ ਤੇ ਮਦਦ ਦੇ ਕੇ ਲੰਘਾਏ। ਚਲਾਣੇ ਦਾ ਸਮਾਂ ਚੰਗਾ ਲੰਘਿਆ। ਧੰਨ ਉਹ ਦਾਤਾ ਜੋ ਹਰ ਨਾਲ ਪਿਆਰ ਕਰਦਾ ਹੈ। ਹੋਰ ਸੁਖ ਹੈ।

———ਵੀਰ ਸਿੰਘ

ਪਿਆਰੇ ਜੀਓ

39