ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫

26-1-13

ਪਿਆਰੇ ਜੀ,

ਦਿਸਦਾ ਸੰਸਾਰ ਸਭ ਕਿਸੇ ਨੂੰ ਮਿੱਠਾ ਹੈ ਪਰ ਅਣਦਿਸਦਾ ਸੰਸਾਰ ਕਿਸੇ ਨੂੰ ਪਿਆਰਾ ਨਹੀਂ, ਕਿਉਂਕਿ ਦਿਸਦਾ ਨਹੀਂ, ਪਰ ਜੀਵਨ ਆਧਾਰ ਉਹੀ ਹੈ । ਦੇਖੋ ਹਵਾ ਦਿਸਦੀ ਨਹੀਂ, ਪਰ ਸਰੀਰ ਦਾ ਸਾਰਾ ਆਸਰਾ ਪਉਣ ਹੈ । ਇਸੇ ਤਰ੍ਹਾਂ ਆਤਮਕ ਮੰਡਲ ਦਿਸਦਾ ਨਹੀਂ, ਪਰ ਸਭ ਤੋਂ ਵੱਡਾ ਆਸਰਾ ਉਹੋ ਹੈ । ਉਸੇ ਵਿਚ ਭਰੋਸਾ ਵਧਣਾ ਸੁਖ ਤੇ ਸਦਾ ਜੀਵਨ ਦਾ ਵਧਣਾ ਹੈ । ਬਾਕੀ ਸੰਸਾਰਕ ਵਸਤਾਂ ਦਾ ਕੀਹ ਹੈ, ਇਹ ਸਭ ਛਿਨ ਭੰਗਰੀ ਖੇਡ ਹੈ ।

–ਵੀਰ ਸਿੰਘ

ਪਿਆਰੇ ਜੀਓ

43