ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੧

11-2-14

ਪਿਆਰੇ ਜੀ,

"ਸੰਸਾ" ਹੀ ਸੰਸਾਰ ਹੈ। ਜਦ ਸੰਸਾ ਨਹੀਂ ਤਦੋਂ ਮਨ ਮੁਕਤ ਹੈ। "ਸੰਸਾ ਇਹੁ ਸੰਸਾਰੁ ਹੈ" ਸਤਿਗੁਰ ਦਾ ਵਾਕ ਹੈ।

"ਸਹਮੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ" ਗੁਰੂ ਜੀ ਦਾ ਪ੍ਰਸ਼ਨ ਹੈ ਤੇ ਆਪ ਉਤਰ ਦੇਂਦੇ ਹਨ:———

'ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ।'

ਸੰਸੇ ਦਾ ਇਲਾਜ ਇਹ ਹੈ।

ਅਸਲ ਵਿਚ ਸੰਸਾਰ ਕਿਉਂ ਬਣਿਆ ਤਦੋਂ ਸਮਝ ਪੈਂਦੀ ਹੈ, ਜਦ ਸੁਰਤ ਸਾਈਂ ਨਾਲ intune, ਇਕ ਸਵਰ ਹੋ ਜਾਂਦੀ ਹੈ। ਜਿਥੇ ਸਾਡਾ ਮਨ ਹੈ, ਉਥੇ ਸੰਸਿਆਂ ਦਾ ਹਨੇਰਾ ਬਹੁ ਨਹੀਂ ਪੈਣ ਦੇਂਦਾ। ਕੋਸ਼ਸ਼ ਸਮਝਣ ਦੀ ਕਰਨੀ ਫ਼ਜ਼ੂਲ ਹੈ, ਬੜੇ ਬੜੇ ਫ਼ਿਲਾਸਫ਼ਰ ਮਿਟੀਆਂ ਛਾਣ ਗਏ। ਸੁਰਤ ਏਕਾਗਰ ਹੋਣ, ਰਸ ਭਰਨ ਦੀ ਲੋੜ ਹੈ। ਫਿਰ ਸਹਿੰਸਾ ਉਠਦਾ ਹੀ ਨਹੀਂ।

ਲਗੇ ਚਲੋ। ਸੰਸਾਰਕ ਵਿਦਿਆ ਦਸ ਬਾਰਾਂ ਵਰਹੇ ਲਾ ਕੇ ਗੁਜ਼ਾਰੇ ਜੋਗੀ ਆਉਂਦੀ ਹੈ। ਸਚੀ ਵਿਦਯਾ ਲਈ ਕੁਛ ਵਕਤ ਲਗਣਾ ਹੀ ਚਾਹੀਦਾ ਹੈ।

———ਵੀਰ ਸਿੰਘ

50

ਪਿਆਰੇ ਜੀਓ