ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੨

25-3-14

ਪਿਆਰੇ ਜੀ,

ਰੁਝੇਵਾਂ ਬਹੁਤ ਰਿਹਾ ਹੈ। ਨਾਰਾਜ਼ਗੀ ਮੇਰੇ ਵਿਚ ਨਹੀਂ, ਨ ਇਸ ਦਾ ਭਰਮ ਕਰੋ। ਫ਼ਕੀਰੀ ਇਕ ਕਠਨ ਖੇਡ ਹੈ। ਤੁਹਾਡਾ ਖਿਆਲ ਇਸ ਦਾ———ਸਹਲ ਅੰਗੂਰੀ ਵਲ ਪੈ ਕੇ ਗ਼ਫ਼ਲਤ ਵਲ ਰੁਖ ਕਰ ਗਿਆ ਹੈ, ਉਸ ਨੂੰ ਕਢੋ, ਘੱਟ ਤੋਂ ਘੱਟ ਵਕਤ ਦਾ ਦਸਵੰਧ ਇਸ ਪਾਸੇ ਏਕਾਤ ਲਗਾਓ, ਇਸ ਨੂੰ ਮੁੱਖ, ਸੰਸਾਰ ਗੋਨ ਸਮਝੋ। ਦਿਲ ਨੂੰ ਸਿਧਾ ਤੁਕ ਸਾਂਈਂ ਵਲ ਲਾਓ, ਜੋ ਤੁਹਾਨੂੰ ਪਯਾਰ ਕਰਦੇ ਹਨ, ਉਨ੍ਹਾਂ ਦੇ ਪਯਾਰ ਦਾ ਜਵਾਬ ਦਿਓ ਪਰ ਉਨ੍ਹਾਂ ਦੇ ਪਯਾਰ ਵਿਚ ਘਿਰ ਕੇ ਗੁਰ ਨਾਨਕ ਪ੍ਰੇਮ ਤੋਂ ਸਦਲਾਂ ਵਿਚ ਨਾ ਜਾਓ। ਸੰਸਾਰ ਸਾਗਰ ਨੂੰ ਓਹ ਤਰਦਾ ਹੈ ਜੋ ਆਪਣੇ ਇਸ਼ਟ-ਦੇਵ ਦੇ ਪਿਆਰ ਵਿਚ ਉਸ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਹੋਰ ਸਾਰੇ ਪਯਾਰਾਂ ਨੂੰ ਗੌਣ ਜਗ੍ਹਾ ਦੇਂਦਾ ਹੈ। ਇਹ ਕੁਛ ਕਰੋ । ਮੇਰੀ ਵਲੋਂ ਤੋਖਲਾ ਮੇਟ ਛੱਡੋ। ਮੇਰੇ ਅੰਦਰ ਅੱਗ (ਗੁੱਸਾ) ਰਖਣ ਨੂੰ ਕੋਈ ਜਗ੍ਹਾ ਨਹੀਂ। ਮੈਂ ਪਰਸੰਨ ਹਾਂ। ਅਸੀਸ ਬੱਚਿਆਂ ਨੂੰ ਪਿਆਰ।

———ਵੀਰ ਸਿੰਘ

ਪਿਆਰੇ ਜੀਓ

51