ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੫

30-7-17

ਪਵਿਤ੍ਰਾਤਮਾ ਜੀਓ,

ਕੰਵਲ ਫੁਲ ਜਦ ਖਿੜਦਾ ਹੈ ਤਾਂ ਸੂਰਜ ਸਨਮੁਖ ਹੋ ਕੇ ਖਿੜਦਾ ਹੈ ਤੋ ਫੇਰ ਸੂਰਜ ਸਨਮੁਖ ਖਿੜਿਆ ਰਹਿੰਦਾ ਹੈ।

ਸਾਡਾ ਮਨ ਜਦ ਨਾਮ ਦੇ ਬਲ ਨਾਲ ਖਿੜਦਾ ਹੈ ਤਾਂ ਵਾਹਿਗੁਰੂ ਸਨਮੁਖ ਚਾਹੀਦਾ ਹੈ। ਪਰ ਇਹ ਉਪਕਾਰ, ਤਰਸ, ਮੋਹ ਕਈ ਤਰ੍ਹਾਂ ਦੇ ਬਹਾਨਿਆਂ ਨਾਲ ਵਾਹਿਗੁਰੂ ਤੋਂ ਛੁਟ ਹੋਰਨਾਂ ਅਗੇ Objective ਨੀਵਾਂ ਹੋ ਕੇ ਉਨ੍ਹਾਂ ਦਾ ਅਕਸ ਲੈ ਲੈਂਦਾ ਹੈ, ਫੇਰ ਉਦਾਸੀ ਛਾਉਂਦੀ ਹੈ। ਆਪਣੇ ਰੱਬ ਅਗੇ ਸਨਮੁਖ ਹੋਵੇ, ਸੁਖ ਠੰਢ ਪੈ ਜਾਸੀ।

ਹੋਰ ਅਸੀਸ।

———ਵੀਰ ਸਿੰਘ

54

ਪਿਆਰੇ ਜੀਓ