ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੬

15-3-21

ਸ੍ਰੀ ਮਾਨ ਜੀ,

ਆਪ ਦੇ ਸਿਰ ਪਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਜੋ ਮੁਕਤੀ ਤੇ ਆਤਮ ਗਤੀ ਦੇ ਦਾਤਾ ਹਨ। ਹਰ ਸਿੱਖ ਨੂੰ ਉਨ੍ਹਾਂ ਦੀ ਸਰਨ ਪ੍ਰਾਪਤੀ ਤੋਂ ਜਦਗਤੀ ਪ੍ਰਾਪਤ ਹੁੰਦੀ ਹੈ।

ਦਾਸ ਇਕ ਗ਼ਰੀਬ ਸਿੱਖ ਹੈ। ਗੁਰਸਿੱਖਾਂ ਦੇ ਜੋੜੇ ਝਾੜਨ ਵਾਲਾ ਹੈ। ਸਾਧ ਸੰਗਤ ਦੀ ਸੇਵਾ ਦਾ ਚਿਤ ਵਿਚ ਚਾਉ ਹੈ ਜੇ ਸਤਿਗੁਰ ਬਖ਼ਸ਼ਨ ਤਾਂ। ਹੋਰ ਆਪ ਦੇ ਖਯਾਲਾਂ ਵਿਚ ਭਲੇ ਚਿਤ ਵਾਲਿਆਂ ਆਪਣੀ ਭਲਯਾਈ ਦਾ ਅਕਸ ਪਾਯਾ ਹੋਊ, ਦਾਸ ਕਿਸੇ ਮਾਨ ਜੋਗ ਨਹੀਂ। ਆਪ ਦੇ ਪੱਤ੍ਰਾਂ ਦੇ ਉੱਤਰ ਦੇਂਦਿਆਂ ਸੋਚ ਪੈਦਾ ਹੋ ਜਾਂਦੀ ਹੈ ਕਿ ਕੀ ਉੱਤਰ ਦਿੱਤਾ ਜਾਵੇ, ਕਿਉਂਕਿ ਦਾਸ ਇਕ ਕਿਰਤੀ ਗ਼ਰੀਬ ਤੇ ਗੁਰੂ ਦੇ ਦਰ ਖੜਾ ਆਪ ਸਿੱਖੀ ਦੀ ਯਾਰਨਾ ਵਾਲਾ ਬੰਦਾ ਹੈ। ਦਾਸ ਇਸ ਯੋਗ ਨਹੀਂ ਕਿ ਕੋਈ ਵਡਯਾਈ ਸਵੀਕਾਰ ਕਰੇ।

———ਵੀਰ ਸਿੰਘ

ਪਿਆਰੇ ਜੀਓ

55