ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/42

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੨੭

13-2-25

ਪਿਆਰੇ ਜੀ,

ਘਬਰਾਉਣ ਦੀ ਲੋੜ ਨਹੀਂ। ਰਸ ਦਾ ਰਸਤਾ ਕਾਹਲ ਦਾ ਕੰਮ ਨਹੀਂ ਹੈ। ਧੀਰਜ ਨਾਲ ਬਾਣੀ ਨੇਮ ਵਿਚ ਲਗੇ ਰਹੋ। ਸੁਆਦ ਵਲ ਨਾ ਤਕੋ, ਇਹ ਤਕੋ ਕਿ ਜੀਭ ਪਰ ਸਾਈਂ ਦਾ ਨਾਮ ਹੈ। ਹਿਰਦੇ ਵਿਚ ਸਾਈਂ ਦੀ ਯਾਦ ਹੈ। ਫੇਰ ਰਸ ਸਾਈਂ ਆਪੇ ਬਖਸ਼ਦਾ ਹੈ। ਇਸ ਉਸ ਦੀ ਮੇਹਰ ਹੈ। ਸਾਡਾ ਕੰਮ ਘਾਲ ਹੈ।

ਹੋਰ ਅਸੀਸ।

ਵੀਰ ਸਿਘ

56

ਪਿਆਰੇ ਜੀਓ