ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੮

15-1-1926

ਪਿਆਰੇ ਜੀ,

ਆਪ ਜੀ ਦਾ ਪਤ੍ਰ ਪਹੁੰਚਾ। ਪਯਾਰ ਦਾ ਧੰਨਯਵਾਦ ਹੈ। ਸਫਲ ਯਾਤ੍ਰਾ ਹੋਈ, ਵਾਚ ਕੇ ਖੁਸ਼ੀ ਹੋਈ।

2.ਸ੍ਰੀ ਕਲਗੀਧਰ ਚਮਤਕਾਰ ਨਵੀਂ ਐਡੀਸ਼ਨ ਛਪ ਰਹੀ ਹੈ। ਅਗਲੀ ਮੁਕ ਚੁੱਕੀ ਹੈ।

3.ਆਪ ਦੀ ਪੁਛ ਬਾਬਤ ਵਾਕਿਆਤ ਏਹ ਹਨ———

ਪੰਥਕ ਬੋਰਡ ਵਿਚ ਚੀਫ਼ ਖ਼ਾਲਸਾ ਦੀਵਾਨ, ਸੈਂਟਰਲ ਅਕਾਲੀ ਦਲ, ਮਾਲਵਾ ਦਰਬਾਰ ਆਦਿ ਜਥਿਆਂ ਤੇ ਸਿਖ ਸੰਪ੍ਰਦਾਵਾਂ ਦੇ ਪ੍ਰਤਿਨਿਧ ਸ਼ਾਮਲ ਨਹੀਂ ਕੀਤੇ ਗਏ। ਜਿਥੇ ਤਕ ਪਤਾ ਲੱਗਦਾ ਹੈ ਉਹ ਅਕਾਲੀ ਸਜਣਾਂ ਦਾ ਬੋਰਡ ਹੈ।

4.ਵੋਟ ਦੇਣ ਵਿਚ ਆਪ ਸਾਹਿਬਾਂ ਨੂੰ ਖੁਲ੍ਹ ਪ੍ਰਾਪਤ ਹੈ। ਆਪ ਲਿਖਦੇ ਹੋ ਜਿਸ ਨੂੰ ਚਾਹੀਏ ਵੋਟ ਦੇਵੀਏ। ਇਹ ਖੁਲ੍ਹ ਆਪ ਨੂੰ ਪ੍ਰਾਪਤ ਹੈ, ਆਪ ਵਰਤੋ। ਜਿਸ ਨੂੰ ਠੀਕ ਤੇ ਯੋਗ ਸਮਝੋ ਅਪਣਾ ਵੋਟ ਦਿਓ।

———ਵੀਰ ਸਿੰਘ

ਪਿਆਰੇ ਜੀਓ

57