ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੯

17-1-26

ਪਿਆਰੇ ਜੀ,

ਗੁਰੂ ਨਾਨਕ ਆਪਣੀ ਮੇਹਰ ਦੀ ਛਾਂਵੇਂ ਨਾਮ ਦਾਨ ਬਖਸ਼ੇ। ਉਚੇ ਰਸ ਵਿਚ ਖੀਵੇ ਤੇ ਸੁਚੇ ਸੱਚੇ ਬਣਾਵੇ।

ਪਤ੍ਰ ਪੁੱਜੇ। ਬਸੰਤ ਅੱਜ ਹੀ ਸੀ ਤੇ ਅਸੀਂ ਅੰਮ੍ਰਿਤ ਵੇਲੇ ਸਾਰੇ ਆਪਣੇ ਘਰ ਦੇ ਗੱਡੀ ਟਾਂਗੇ ਵਿਚ ਛਿਹਰਟੇ ਮੱਥਾ ਟੇਕਣ ਗਏ ਸਾਂ। ਕ੍ਰੀਬ ਸਾਢੇ ਅਠ ਓਥੇ ਅੱਪੜ ਗਏ ਸਾਂ ਤੇ ਮੱਥਾ ਟੇਕ ਕੇ ਹੀ ਮੁੜ ਆਏ ਸਾਂ। ਬੜਾ ਸੁਆਦ ਸੀ।

ਬਸੰਤੀ ਰੁਮਾਲ ਪੁਜ ਗਿਆ। ਥੈਂਕਸ।

ਆਪਣੇ ਬਾਬਤ———ਅਜੇ ਓਥੇ ਟਿਕੋ, ਓਥੇ ਹੀ ਬਾਣੀ ਤੇ ਨਾਮ ਦਾ ਰਸ ਹੈ। ਨਿੱਲ੍ਹਰਧਾਰ ਅਰਸ਼ਾਂ ਤੋਂ ਮੀਂਹ ਵਸਣਾ ਹੈ, ਬੁਕ ਲਾਓ ਤੇ ਪੀਓ।

ਨਾਮ ਨਾ ਭੁੱਲੇ, ਸਤਗੁਰ ਨਾਨਕ ਮਿੱਠਾ ਮਿੱਠਾ ਲਗੇ। ਓਹ, ਜੋ ਕਦੇ ਮਾਤਾ ਤ੍ਰਿਪਤਾ ਜੀ ਦੇ ਗ੍ਰਿਹ ਪ੍ਰਗਟਿਆ ਸੀ, ਉਹ ਨੂਰ ਨੈਣਾਂ ਦੇ ਵਿਚ ਸਮਾਇਆ ਰਹੇ।

———ਵੀਰ ਸਿੰਘ

58

ਪਿਆਰੇ ਜੀਓ